Mon, May 20, 2024
Whatsapp

ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

Written by  Pardeep Singh -- April 20th 2022 08:18 AM -- Updated: April 20th 2022 08:19 AM
ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ

ਅੰਮ੍ਰਿਤਸਰ: ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਬੀ ਓ ਪੀ ਭੈਣੀਆਂ ਨੇੜੇ ਬੀ.ਐਸ.ਐਫ ਜਵਾਨਾਂ ਨੂੰ ਬੀਤੀ ਰਾਤ ਡਰੋਨ ਦੀ ਹਰਕਤ ਦਿਖਾਈ ਦਿੱਤੀ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਵੱਲ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਤੁਰੰਤ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ , ਸਵੇਰੇ ਦਿਨ ਚੜ੍ਹਦਿਆਂ ਹੀ ਬੀ.ਐਸ.ਐਫ ਜਵਾਨਾਂ ਅਤੇ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਵੱਲੋਂ ਡਰੋਨ ਆਉਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ।ਥਾਣਾ ਝਬਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੁੱਚਰ ਖ਼ੁਰਦ ਵਿਖੇ ਬੀਤੇ ਦਿਨਾਂ ਡਰੋਨ ਮਿਲਣ ਦੀ ਘਟਨਾ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। Indo-Pak Hussainiwala border Near Pakistani drones , Security agencies alert ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਵਲੋਂ ਡਰੋਨ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵਿੱਚ ਇਕ ਡਰੋਨ ਦੁਆਰਾ ਕੁਝ ਸਮੱਗਰੀ ਸੁੱਟੀ ਗਈ ਸੀ ਜਿਸ ਤੋਂ ਬਾਅਦ ਬੀਐਸਐਫ ਨੂੰ ਟਿਫਨ ਬੰਬ ਦੀ ਸਮੱਗਰੀ ਅਤੇ ਕੁਝ ਕਾਰਤੂਸ ਬਰਾਮਦ ਹੋਏ ਸਨ। ਪਾਕਿ ਦੀ ਨਾਪਾਕ ਹਰਕਤ, 10 ਦਿਨਾਂ 'ਚ ਦੂਜੀ ਵਾਰ ਆਇਆ ਡਰੋਨ ਜ਼ਿਕਰਯੋਗ ਹੈ ਕਿ ਪੰਜਗਰਾਈਂ ਵਿੱਚ ਵਿੱਚ ਦੇਰ ਰਾਤ ਡਰੋਨ ਨਾਲ ਸਮਾਨ ਸੁੱਟਿਆ ਗਿਆ ਸੀ। ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਪਾਕਿਸਤਾਨ ਵੱਲ ਨੂੰ ਰਵਾਨਾ ਹੋਇਆ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਸਮਾਨ ਬਰਾਮਦ ਹੋਇਆ। ਦੋ ਥਾਵਾਂ ਤੋਂ ਵਿਸਫੋਟਕ ਸਮੱਗਰੀ ਮਿਲੀ ਸੀ। ਇਹ ਵੀ ਪੜ੍ਹੋ:Electricity Crisis: ਤਿੰਨ ਰਾਜਾਂ ਦੀ ਬੱਤੀ ਗੁੱਲ ਹੋਣ ਦਾ ਖਤਰਾ, ਊਰਜਾ ਮੰਤਰੀ ਦੀ ਅਹਿਮ ਮੀਟਿੰਗ -PTC News


Top News view more...

Latest News view more...

LIVE CHANNELS
LIVE CHANNELS