Thu, Dec 12, 2024
Whatsapp

MSP 'ਤੇ ਸਰਕਾਰ ਦਾ ਬਿਆਨ, ਕਿਹਾ- ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲਦੇ ਹੀ ਬਣੇਗੀ ਕਮੇਟੀ

Reported by:  PTC News Desk  Edited by:  Riya Bawa -- April 02nd 2022 11:14 AM
MSP 'ਤੇ ਸਰਕਾਰ ਦਾ ਬਿਆਨ, ਕਿਹਾ- ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲਦੇ ਹੀ ਬਣੇਗੀ ਕਮੇਟੀ

MSP 'ਤੇ ਸਰਕਾਰ ਦਾ ਬਿਆਨ, ਕਿਹਾ- ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲਦੇ ਹੀ ਬਣੇਗੀ ਕਮੇਟੀ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਐੱਮ.ਐੱਸ.ਪੀ. ਕਮੇਟੀ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਲਈ ਸਪੱਸ਼ਟੀਕਰਨ ਮੰਗਿਆ ਹੈ। ਮੋਰਚੇ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਗਮੋਹਨ ਸਿੰਘ ਨੇ ਕਿਹਾ ਕਿ ਮੰਤਰੀ ਨੇ ਇੱਕ ਤਰਫਾ ਗੱਲ ਕੀਤੀ ਹੈ। ਕੇਂਦਰ ਨੇ ਸਾਡੇ ਤੋਂ ਦੋ ਨਾਂ ਮੰਗੇ ਸਨ। ਇਸ ਪੱਤਰ ਦੇ ਜਵਾਬ ਵਿੱਚ ਅਸੀਂ ਪੁੱਛਿਆ ਸੀ ਕਿ ਇਸ ਕਮੇਟੀ ਦਾ ਮੈਂਬਰ ਅਤੇ ਚੇਅਰਮੈਨ ਕੌਣ ਹੋਵੇਗਾ? ਚੇਅਰਮੈਨ ਖੇਤੀਬਾੜੀ ਨਾਲ ਜੁੜੇਗਾ ਜਾਂ ਕੋਈ ਸਿਆਸੀ ਆਗੂ? ਅਸੀਂ ਚਾਹੁੰਦੇ ਹਾਂ ਕਿ ਇੱਕ ਕਿਸਾਨ ਚੇਅਰਮੈਨ ਬਣੇ। MSP 'ਤੇ ਕਮੇਟੀ ਬਣਾਉਣ ਨੂੰ ਲੈ ਕੇ SKM ਨੇ ਕੇਂਦਰ ਨੂੰ ਘੇਰਿਆ ਇਸ ਦੇ ਨਾਲ ਹੀ ਇਸ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਜਾਂ ਫਾਈਲ ਪਿਛਲੀਆਂ ਕਮੇਟੀਆਂ ਵਾਂਗ ਧੂੜ ਚੱਟਦੀ ਰਹੇਗੀ? ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਿਆ ਹੈ। ਇੱਕ ਈ-ਮੇਲ ਵੀ ਭੇਜੀ ਗਈ ਸੀ। ਜਿਸ ਦਾ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕੇਂਦਰ ਦੁਆਰਾ ਗਠਿਤ ਕੀਤੀ ਜਾਣ ਵਾਲੀ ਕਮੇਟੀ ਲਈ ਆਪਣੇ ਮੈਂਬਰਾਂ ਦਾ ਨਾਂਅ ਨਹੀਂ ਰੱਖੇਗਾ, ਜਦੋਂ ਤੱਕ ਉਸ ਦਾ ਆਦੇਸ਼ ਪਤਾ ਨਹੀਂ ਲਗਦਾ। ਇਹ ਵੀ ਪੜ੍ਹੋ: Petrol Diesel Price: ਅੱਜ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਕੀ ਹਨ ਨਵੀਆਂ ਕੀਮਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ਵਿੱਚ ਕਿਹਾ ਕਿ ਜਿਵੇਂ ਹੀ ਐਸਕੇਐਮ ਤੋਂ ਨਾਮ ਪ੍ਰਾਪਤ ਹੋਣਗੇ, ਤੁਰੰਤ ਐਮਐਸਪੀ ਉੱਤੇ ਇੱਕ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਐਲਾਨ 'ਤੇ ਕਾਇਮ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਬਾਰਡਰ 'ਤੇ 378 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਉਸੇ ਦਿਨ, ਪੀਐਮ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਐਮਐਸਪੀ ਕਮੇਟੀ ਬਣਾਏਗੀ। MSP 'ਤੇ ਕਮੇਟੀ ਬਣਾਉਣ ਨੂੰ ਲੈ ਕੇ SKM ਨੇ ਕੇਂਦਰ ਨੂੰ ਘੇਰਿਆ ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਸਰਹੱਦ 'ਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ ਸੀ। ਕਾਨੂੰਨ ਵਾਪਸ ਲੈ ਲਏ ਗਏ ਪਰ ਫਿਰ ਉਨ੍ਹਾਂ ਨੇ ਐਮਐਸਪੀ ਦਾ ਮੁੱਦਾ ਵੀ ਉਠਾਇਆ। ਇਸ ਤੋਂ ਬਾਅਦ ਕੇਂਦਰ ਅਤੇ ਸੰਯੁਕਤ ਕਿਸਾਨ ਮੋਰਚਾ ਵਿਚਾਲੇ ਗੱਲਬਾਤ ਹੋਈ। ਜਿਸ ਵਿੱਚ ਇਹ ਸਹਿਮਤੀ ਬਣੀ ਕਿ ਕੇਂਦਰ ਐਮਐਸਪੀ ਕਮੇਟੀ ਬਣਾਏਗਾ। ਜਿਸ ਵਿੱਚ ਐਸ.ਕੇ.ਐਮ ਦੇ ਮੈਂਬਰ ਵੀ ਸ਼ਾਮਲ ਹੋਣਗੇ। MSP 'ਤੇ ਕਮੇਟੀ ਬਣਾਉਣ ਨੂੰ ਲੈ ਕੇ SKM ਨੇ ਕੇਂਦਰ ਨੂੰ ਘੇਰਿਆ -PTC News


Top News view more...

Latest News view more...

PTC NETWORK