ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਵੱਡਾ ਬਿਆਨ
ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਵਿਚਾਲੇ ਹਾਈਕਮਾਨ ਨਾਲ ਮੁਲਾਕਾਤਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਅੱਜ ਵੀ ਕਾਂਗਰਸ ਆਗੂਆਂ ਵੱਲੋਂ ਹਾਈਕਮਾਨ ਨਾਲ ਮੁਲਾਕਾਤ ਕੀਤੀ ਗਈ ਜਿੰਨਾ ਵਿਚ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ , ਉਥੇ ਹੀ ਹਾਈਕਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦੇ ਹੋਏ ਨਾਲ ਗੱਲਬਾਤ ਕੀਤੀ। ਬਾਜਵਾ ਨੇ ਕਿਹਾ ਮੇਰੀ ਰਾਹੁਲ ਗਾਂਧੀ ਨਾਲ ਪਾਰਟੀ ਦੇ ਸਿਆਸੀ ਹਾਲਾਤ ਅਤੇ ਆਉਣ ਵਾਲੀਆਂ ਚੋਣਾਂ ਸਣੇ ਕਈ ਮਸਲਿਆਂ ’ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਨੂੰ ਲੈ ਕੇ ਮੈਂ ਰਾਹੁਲ ਗਾਂਧੀ ਨੂੰ ਆਪਣਾ ਪੁਆਇੰਟ ਆਫ ਵਿਊ ਦੱਸ ਦਿੱਤਾ ਹੈ।
Read More : ਨਵੇਂ ਨਿਯਮ ਪਾਉਣਗੇ ਆਮ ਆਦਮੀ ਦੀਆਂ ਜੇਬ੍ਹਾਂ ‘ਤੇ ਸਿੱਧਾ ਅਸਰ, ਜਾਣੋ ਕੀ ਕੀ ਹੋਣਗੇ...
ਮੁੱਖ ਮੰਤਰੀ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਰੋਜ਼ਾਨਾ ਦੀ ਬਿਆਨਬਾਜ਼ੀ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਬਾਰੇ ਹਾਈਕਮਾਨ ਨੂੰ ਸਭ ਪਤਾ ਹੈ ਅਤੇ ਇਸ ਬਾਰੇ ਉਹ ਹੀ ਚਰਚਾ ਕਰ ਸਕਦੇ ਹਨ। ਇਕ-ਇਕ ਮਸਲੇ ’ਤੇ ਰਾਹੁਲ ਗਾਂਧੀ ਨਾਲ ਚਰਚਾ ਕੀਤੀ ਗਈ ਹੈ। ਪ੍ਰਧਾਨ ਬਦਲਣ ਦੇ ਮੁੱਦੇ ’ਤੇ ਬਾਜਵਾ ਨੇ ਕਿਹਾ ਕਿ ਕਿਸ ਨੂੰ ਬਦਲਣਾ ਹੈ ਜਾਂ ਕਿਸ ਨੂੰ ਪਾਰਟੀ ਵਿਚ ਲੈ ਕੇ ਆਉਣ ਹੈ, ਇਸ ਬਾਰੇ ਮੈ ਕੈਮਰੇ ਸਾਹਮਣੇ ਕੁਝ ਨਹੀਂ ਕਹਿ ਸਕਦਾ।
Read More : ਚਾਰ ਸੂਬਿਆਂ ‘ਚ 40 ਮਰੀਜ! ਦੇਸ਼ ‘ਚ ਡੈਲਟਾ ਵੇਰੀਏਂਟ ਦਾ ਤੇਜ਼ੀ…
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਿੱਲੀ ਹਾਈਕਮਾਨ ਵੱਲੋਂ ਕਿਉਂ ਦਿੱਲੀ ਬੁਲਾਇਆ ਗਿਆ ਇਸ ਦੇ ਸਵਾਲ 'ਤੇ ਬਾਜਵਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਤੇ ਜੇਕਰ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਬੁਲਾਇਆ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਹੀ ਮੁੱਖ ਮੰਤਰੀ ਹਨ, ਤਾਂ ਉਨ੍ਹਾਂ ਨੂੰ ਆਉਣਾ ਹੀ ਪਾਵੇਗਾ। ਜਾਖੜ ਨਾਲ ਮਤਭੇਦਾਂ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੇਰੇ ਜਾਖੜ ਨਾਲ ਕੋਈ ਮਤਭੇਦ ਨਹੀਂ ਹਨ। ਅਸੀਂ ਸਾਰੇ ਹੀ ਇਕ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ’ਚ ਚੱਲ ਰਿਹਾ ਵਿਵਾਦ ਇਕ ਹਫ਼ਤੇ ਦੇ ਅੰਦਰ ਸਾਰਾ ਮਸਲਾ ਹੱਲ ਹੋ ਜਾਵੇਗਾ।