ਵੰਡ ਦਾ ਦੁਖਾਂਤ: ਪਾਕਿਸਤਾਨ 'ਚ ਰਹਿ ਰਹੀ ਭੈਣ 75 ਸਾਲ ਬਾਅਦ ਮਿਲੀ ਆਪਣੇ ਭਰਾਵਾਂ ਨੂੰ
ਬੀਬੀ ਮੁਮਤਾਜ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਗੋਦ ਲਿਆ ਹੈ। ਉਹ ਅਸਲ 'ਚ ਇਕ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦਾ ਪਰਿਵਾਰ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ। ਜਦੋਂ ਬੀਬੀ ਮੁਮਤਾਜ ਨੂੰ ਪਤਾ ਲੱਗਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ ਤਾਂ ਬੀਬੀ ਮੁਮਤਾਜ ਦੇ ਪੁੱਤਰ ਸ਼ਾਹਬਾਜ਼ ਨੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਸ਼ੋਸਲ ਮੀਡੀਆ ਰਾਹੀ ਭਾਲ ਰੰਗ ਲੈ ਕੇ ਆਈ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਸਿੱਖ ਪਰਿਵਾਰ ਪਟਿਆਲਾ ਦੀ ਪਾਤੜਾ ਦੇ ਸ਼ੁਤਰਾਣਾ ਪਿੰਡ ਦੀ ਰਹਿਣ ਵਾਲਾ ਹੈ।
ਸੋਸ਼ਲ ਮੀਡੀਆ ਉੱਤੇ ਪਰਿਵਾਰਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦਾ ਨਿਸ਼ਚਾ ਕੀਤਾ। ਭਾਰਤ ਅਤੇ ਪਾਕਿਸਤਾਨ ਦੀਆਂ ਕਾਗਜ਼ੀ ਕਾਰਵਾਈਆਂ ਨੂੰ ਪੂਰੇ ਕਰਦੇ ਹੋਏ ਆਖ਼ਿਰ 75 ਸਾਲ ਬਾਅਦ ਮੁਮਤਾਜ ਬੀਬੀ ਅਤੇ ਉਹਨਾਂ ਦੇ ਤਿੰਨਾਂ ਭਰਾਵਾਂ ਦੀ ਪਰਿਵਾਰਾਂ ਸਮੇਤ ਮੁਲਾਕਾਤ ਹੋਈ। ਇਸ ਮੌਕੇ ਦੋਵੇਂ ਪਰਿਵਾਰਾਂ ਦੇ ਹੰਝੂ ਨਹੀਂ ਰੁਕ ਰਹੇ ਸਨ।
ਇਹ ਵੀ ਪੜ੍ਹੋ:ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ
-PTC News