ਪੱਥਰ ਮਾਰ ਕੇ ਤੋੜ ਦਿੱਤੀ ਮੁਰਗੀ ਦੀ ਲੱਤ , ਗੁਆਂਢੀ ਖ਼ਿਲਾਫ਼ ਕੇਸ ਦਰਜ , ਹੁਣ ਅਦਾਲਤ ਵਿੱਚ ਹੋਵੇਗਾ ਫੈਸਲਾ

By Shanker Badra - July 09, 2021 5:07 pm

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਟੀ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਕਿਸੇ ਬੇਵੱਸ ਵਿਅਕਤੀ ਦੀ ਸ਼ਿਕਾਇਤ ਭਲੇ ਹੀ ਥਾਣੇ ਵਿੱਚ ਦਰਜ ਨਹੀਂ ਕੀਤੀ ਗਈ ਹੋਵੇ ਪਰ ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਇੱਕ ਮੁਰਗੀ ਨੂੰ ਪੱਥਰ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਮਹੇਸ਼ਵਰ ਥਾਣਾ ਖੇਤਰ ਦੇ ਕਕਰੀਆ ਪਿੰਡ ਦਾ ਹੈ।

ਪੱਥਰ ਮਾਰ ਕੇ ਤੋੜ ਦਿੱਤੀ ਮੁਰਗੀ ਦੀ ਲੱਤ , ਗੁਆਂਢੀ ਖ਼ਿਲਾਫ਼ ਕੇਸ ਦਰਜ , ਹੁਣ ਅਦਾਲਤ ਵਿੱਚ ਹੋਵੇਗਾ ਫੈਸਲਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਦਰਅਸਲ, ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 65 ਕਿਲੋਮੀਟਰ ਦੀ ਦੂਰੀ 'ਤੇ ਕੱਕੜੀਆ ਵਿਚ ਸੁਨੀਲ ਔਸਰੀ ਨਾਂਅ ਦੇ ਵਿਅਕਤੀ ਦੀ ਮੁਰਗੀ ਦਾਣਾ ਚੁੱਗਣ ਸਮੇਂ ਨੇੜਲੇ ਮੁਕੇਸ਼ ਦੇ ਖੇਤ ਵਿੱਚ ਚਲੀ ਗਈ। ਮੁਰਗੀ ਨੂੰ ਖੇਤ ਤੋਂ ਭਜਾਉਣ ਲਈ ਮੁਕੇਸ਼ ਨੇ ਉਸ 'ਤੇ ਪੱਥਰ ਸੁੱਟ ਦਿੱਤਾ, ਜਿਸ ਨਾਲ ਮੁਰਗੀ ਦੀ ਲੱਤ ਟੁੱਟ ਗਈ , ਮੁਰਗੀ 6 ਮਹੀਨੇ ਦੀ ਹੈ।

ਪੱਥਰ ਮਾਰ ਕੇ ਤੋੜ ਦਿੱਤੀ ਮੁਰਗੀ ਦੀ ਲੱਤ , ਗੁਆਂਢੀ ਖ਼ਿਲਾਫ਼ ਕੇਸ ਦਰਜ , ਹੁਣ ਅਦਾਲਤ ਵਿੱਚ ਹੋਵੇਗਾ ਫੈਸਲਾ

ਜਾਣਕਾਰੀ ਅਨੁਸਾਰ ਜਦੋਂ ਸੁਨੀਲ ਨੇ ਮੁਕੇਸ਼ ਨੂੰ ਇਕ ਸਵਾਲ ਪੁੱਛਿਆ ਕਿ ਉਸਨੇ ਮੁਰਗੀ ਨੂੰ ਪੱਥਰ ਕਿਉਂ ਮਾਰਿਆ ਤਾਂ ਉਸਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਤੁਹਾਡੀ ਮੁਰਗੀ ਸਾਡੇ ਖੇਤ ਨਹੀਂ ਆਉਣਾ ਚਾਹੀਦਾ। ਇਸ ਤੋਂ ਨਾਰਾਜ਼ ਹੋ ਕੇ ਸੁਨੀਲ ਔਸਰੀ ਜ਼ਖਮੀ ਮੁਰਗੀ ਨੂੰ ਲੈ ਕੇ ਥਾਣੇ ਪਹੁੰਚ ਗਿਆ ਅਤੇ ਮੁਕੇਸ਼ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ।

ਪੱਥਰ ਮਾਰ ਕੇ ਤੋੜ ਦਿੱਤੀ ਮੁਰਗੀ ਦੀ ਲੱਤ , ਗੁਆਂਢੀ ਖ਼ਿਲਾਫ਼ ਕੇਸ ਦਰਜ , ਹੁਣ ਅਦਾਲਤ ਵਿੱਚ ਹੋਵੇਗਾ ਫੈਸਲਾ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਲਈ ਖੁਸ਼ਖਬਰੀ, ਇੱਕ ਲੱਖ ਕਰੋੜ ਰੁਪਏ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ

ਮਹੇਸ਼ਵਰ ਥਾਣੇ ਵਿੱਚ ਸੁਨੀਲ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਕੇਸ਼ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਮੁਰਗੀ ਦੀ ਵੀ ਜਾਂਚ ਕਰਵਾਈ ਗਈ। ਵੈਟਰਨਰੀ ਹਸਪਤਾਲ ਦੇ ਡਾ: ਲੋਕੇਂਦਰ ਸਿੰਘ ਨੇ ਮੁਰਗੀ ਦੀ ਮੈਡੀਕਲ ਜਾਂਚ ਕੀਤੀ ਹੈ। ਡਾਕਟਰ ਨੇ ਦੱਸਿਆ ਕਿ ਪੱਥਰ ਲੱਗਣ ਕਾਰਨ ਮੁਰਗੀ ਦੀ ਸੱਜੀ ਲੱਤ ਵਿਚ ਫਰੈਕਚਰ ਹੋ ਗਿਆ ਹੈ। ਇਸ ਤੋਂ ਬਾਅਦ ਥਾਣਾ ਸਦਰ ਦੇ ਸਬ ਇੰਸਪੈਕਟਰ ਪ੍ਰਵੀਨ ਨਿਕੁੰਭ ਨੇ ਕਿਹਾ ਕਿ ਉਹ ਮੁਰਗੀ ਦੀ ਮੈਡੀਕਲ ਰਿਪੋਰਟ ਅਦਾਲਤ ਵਿਚ ਪੇਸ਼ ਕਰਨਗੇ।

-PTCNews

adv-img
adv-img