ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ, ਸੁਰਜੀਤ ਸਿੰਘ ਰੱਖੜਾ ਨੇ ਕਾਫ਼ਿਲੇ ਨੂੰ ਕੀਤਾ ਰਵਾਨਾ

Patiala

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ, ਸੁਰਜੀਤ ਸਿੰਘ ਰੱਖੜਾ ਨੇ ਕਾਫ਼ਿਲੇ ਨੂੰ ਕੀਤਾ ਰਵਾਨਾ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਤੇ ਸੁਰਜੀਤ ਸਿੰਘ ਰਖੜਾ ਦੀ ਪ੍ਰੇਰਣਾ ਨਾਲ ਅੱਜ ਪਟਿਆਲਾ ਦੇ ਅਕਾਲੀ ਵਰਕਰਾਂ ਵਲੋਂ ਬੀਬੀ ਸ਼ਮਿੰਦਰ ਕੌਰ ਸੰਧੂ ਦੀ ਅਗਵਾਈ ਵਿਚ ਹੜ ਦੀ ਮਾਰ ਹੇਠਾਂ ਆਈ ਸੰਗਤ ਦੀ ਮਦਦ ਲਈ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡਾਂ ਗਾਜਪੁਰ,ਹਰੀਪੁਰ,ਬਲੋਪੁਰ ਅਤੇ ਕੀਰਤਪੁਰ ਸਾਹਿਬ ਵਿਚ ਰਾਹਤ ਸਮੱਗਰੀ ਪਹੁੰਚਾਉਣ ਲਈ ਇੱਕ ਵੱਡੇ ਕਾਫਿਲੇ ਨੂੰ ਰਵਾਨਾ ਕੀਤਾ ਗਿਆ ਹੈ।

ਅੱਜ ਇਸ ਕਾਫਿਲੇ ਨੂੰ ਸੁਰਜੀਤ ਸਿੰਘ ਰੱਖੜਾ ਨੇ ਝੰਡਾ ਦਿਖਾ ਕੇ ਰਵਾਨਾ ਕੀਤਾ। ਹਰ ਪਰਿਵਾਰ ਲਈ ਆਟਾ, ਦਾਲਾਂ , ਚੀਨੀ, ਚਾਹ ਪਤੀ, ਟੂਥ ਪੇਸਟ, ਟੂਥ ਬ੍ਸ਼, ਕੰਬਲ, ਲੇਡੀਜ਼ ਲਈ ਸੂਟ ਵਗੈਰਾ ਭੇਜੇ ਗਏ ਹਨ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ, ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਅਤੇ ਬੇਟੀ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ

Patialaਬੀਬੀ ਸ਼ਮਿੰਦਰ ਕੌਰ ਸੰਧੂ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਵੱਡਾ ਜਥਾ ਵੀ ਹੜ ਪੀੜਤਾਂ ਦੀ ਮਦਦ ਲਈ ਜਾ ਰਿਹਾ ਹੈ। ਇਸ ਕਾਫਿਲੇ ਵਿਚ ਜੋਗਿੰਦਰ ਸਿੰਘ , ਅਮਨਦੀਪ ਸਿੰਘ,ਗਗਨ ਜੋਹਰ, ਇੰਦਰਜੀਤ ਸਿੰਘ , ਲਖਵਿੰਦਰ ਸਿੰਘ, ਹਰਪੀ੍ਤ ਸਿੰਘ, ਵਿਜੈ ਗਰੇਵਾਲ, ਮਲਕੀਤ ਸਿੰਘ, ਸੁਖਬੀਰ ਕੌਰ ਰਾਜ ਰਾਨੀ, ਲਾਡੀ, ਗੁਰਮੀਤ ਕੌਰ ਦਿੱਲੀ, ਨਿਰਮਲ ਕੌਰ, ਬਲਵੰਤ ਕੌਰ, ਗੁਰਮੀਤ ਕੌਰ ਤੇ ਹੋਰ ਬਹੁਤ ਸਾਰੀਆਂ ਬੀਬੀਆਂ ਤੇ ਵਰਕਰ ਸ਼ਾਮਿਲ ਹਨ।

-PTC News