18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਲੱਗੇਗੀ ਬੂਸਟਰ ਡੋਜ਼
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਕਾਰਨ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ। ਭਾਰਤ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਹਰ ਸੰਭਵ ਕਦਮ ਉੱਠਾਏ ਗਏ। ਜਿੱਥੇ ਸਾਵਧਾਨੀਆਂ ਵਰਤੀਆਂ ਉੱਥੇ ਹੀ ਕੋਰੋਨਾ ਦੇ ਦੋ ਟੀਕੇ ਲੋਕਾਂ ਨੂੰ ਲਗਾਏ ਹਨ ਹੁਣ ਸਰਕਾਰ ਕਰੋੋਨਾ ਦੀਆਂ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਸਟਰ ਡੋਜ਼ ਲਗਾਉਣ ਜਾ ਰਹੀ ਹੈ।ਇਸ ਬਾਰੇ ਸਿਹਤ ਮੰਤਰਾਲੇ ਨੇ ਕਿਹਾ ਕਿ 18 ਸਾਲ ਦੀ ਉਮਰ ਤੋਂ ਵੱਧ ਵਾਲੀਆਂ ਆਬਾਦੀ ਸਮੂਹ ਲਈ ਸਾਵਧਾਨੀ ਦੀਆਂ ਖੁਰਾਕਾਂ ਹੁਣ 10 ਅਪ੍ਰੈਲ ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ ਉਪਲਬਧ ਹੋਣਗੀਆਂ।
ਆਬਾਦੀ ਲਈ ਪਹਿਲੀ ਅਤੇ ਦੂਜੀ ਖੁਰਾਕ ਦੇ ਨਾਲ-ਨਾਲ ਸਿਹਤ ਕਰਮਚਾਰੀਆਂ, ਫਰੰਟਲਾਈਨ ਕਰਮਚਾਰੀਆਂ ਅਤੇ 60 ਸਾਲ ਦੀ ਉਮਰ ਵਰਗ ਲਈ ਸਾਵਧਾਨੀ ਖੁਰਾਕ ਲਈ ਸਰਕਾਰੀ ਟੀਕਾਕਰਨ ਕੇਂਦਰਾਂ ਰਾਹੀਂ ਚੱਲ ਰਿਹਾ ਮੁਫ਼ਤ ਟੀਕਾਕਰਨ ਪ੍ਰੋਗਰਾਮ ਜਾਰੀ ਰਹੇਗਾ।#LargestVaccineDrive ➡️ Precaution Dose to be now available to 18 population group from 10th April, 2022, at Private Vaccination Centres.https://t.co/lmnT0NQXyN pic.twitter.com/U49UVJAPUt — Ministry of Health (@MoHFW_INDIA) April 8, 2022
ਪ੍ਰਾਈਵੇਟ ਟੀਕਾਕਰਨ ਕੇਂਦਰਾਂ ਰਾਹੀਂ 18 ਤੋਂ ਵੱਧ ਉਮਰ ਦੀ ਆਬਾਦੀ ਨੂੰ ਸਾਵਧਾਨੀ ਦੀ ਖੁਰਾਕ ਦਾ ਪ੍ਰਬੰਧਨ 10 ਅਪ੍ਰੈਲ (ਐਤਵਾਰ), 2022 ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:ਪੁਲਿਸ ਨੇ ਕੀਤਾ ਨਕਲੀ ED ਟੀਮ ਦਾ ਪਰਦਾਫਾਸ਼, ਔਰਤ ਸਮੇਤ ਪੰਜ ਗ੍ਰਿਫਤਾਰ, ਪੜ੍ਹੋ ਪੂਰੀ ਡਿਟੇਲ
-PTC News