Sat, Sep 21, 2024
Whatsapp

ਸ਼ਹੀਦ ਪ੍ਰਤੀ ਗਲਤ ਬਿਆਨ ਤੇ ਗਲਤ ਨਾਮ ਲਿਖੇ ਜਾਣ 'ਤੇ ਲੋਕਾਂ ਨੇ ਰਾਣਾ ਸੋਢੀ ਦਾ ਫੂਕਿਆ ਪੁਤਲਾ

Reported by:  PTC News Desk  Edited by:  Jashan A -- August 03rd 2021 03:35 PM -- Updated: August 03rd 2021 03:37 PM
ਸ਼ਹੀਦ ਪ੍ਰਤੀ ਗਲਤ ਬਿਆਨ ਤੇ ਗਲਤ ਨਾਮ ਲਿਖੇ ਜਾਣ 'ਤੇ ਲੋਕਾਂ ਨੇ ਰਾਣਾ ਸੋਢੀ ਦਾ ਫੂਕਿਆ ਪੁਤਲਾ

ਸ਼ਹੀਦ ਪ੍ਰਤੀ ਗਲਤ ਬਿਆਨ ਤੇ ਗਲਤ ਨਾਮ ਲਿਖੇ ਜਾਣ 'ਤੇ ਲੋਕਾਂ ਨੇ ਰਾਣਾ ਸੋਢੀ ਦਾ ਫੂਕਿਆ ਪੁਤਲਾ

ਗੁਰੂਹਰਸਹਾਏ: ਗੁਰੂਹਰਸਹਾਏ ਦੇ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਸ਼ਹੀਦ ਦਾ ਬੁੱਤ ਕਾਲਜ ਵਿੱਚ ਸਥਾਪਤ ਕਰਵਾਇਆ ਗਿਆ ਅਤੇ ਉਸ ਦੇ ਉਦਘਾਟਨ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਦਾ ਨਾਂ ਗਲਤ ਬੋਲਣ ਅਤੇ ਨਾਮ ਪਲੇਟ 'ਤੇ ਵੀ ਨਾਮ ਗ਼ਲਤ ਹੋਣ ਦੇ ਵਿਰੁੱਧ ਵੱਖ ਵੱਖ ਜਥੇਬੰਦੀਆਂ ਅਤੇ ਲੋਕਾਂ ਨੇ ਇਕੱਠੇ ਹੋ ਕੇ ਸ਼ਹੀਦ ਊਧਮ ਸਿੰਘ ਕਾਲਜ ਦੇ ਗੇਟ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰਾਣਾ ਸੋਢੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਹੀਦ ਦਾ ਅਪਮਾਨ ਕਰਕੇ ਸ਼ਹੀਦ ਨੂੰ ਚਾਹੁਣ ਵਾਲਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ 'ਚ ਸਾਰੇ ਇਥੇ ਇਕੱਤਰ ਹੋਏ ਹਾਂ। ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ ਉਨ੍ਹਾਂ ਨੇ ਕਿਹਾ ਕਿ ਇਹ ਕਾਰਾ ਇਨ੍ਹਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਹੈ ਅਤੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਾਰੇ ਮਾਹੌਲ ਨੂੰ ਦੇਖੇਗੀ। -PTC News


Top News view more...

Latest News view more...

PTC NETWORK