Wed, Sep 30, 2026
Whatsapp

ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ 'ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ 'ਚ ਪੇਸ਼ੀ

Reported by:  PTC News Desk  Edited by:  Jashan A -- August 03rd 2021 02:15 PM
ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ 'ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ 'ਚ ਪੇਸ਼ੀ

ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ 'ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ 'ਚ ਪੇਸ਼ੀ

ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਨਾਲ ਜੁੜੇ ਦੋ ਮਾਮਲੇ ਜਿਨ੍ਹਾਂ 'ਚ FIR ਨੰਬਰ 117 ਜੋ ਕਿ ਵਿਵਾਦਿਤ ਪੋਸਟਰ ਨੂੰ ਲੈਕੇ ਹੋਈ ਸੀ ਅਤੇ ਦੂਜੀ 128 ਨੰਬਰ FIR ਜੋ ਬੇਅਦਬੀ ਨੂੰ ਲੈਕੇ ਹੋਈ ਸੀ, ਦੋਨਾਂ ਮਾਮਲਿਆ 'ਚ ਨਾਮਜ਼ਦ 6 ਡੇਰਾ ਪ੍ਰੇਮੀਆਂ ਨੂੰ ਅੱਜ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਸਿਟ ਵੱਲੋਂ ਪੇਸ਼ ਕੀਤੇ ਗਏ ਚਲਾਨ ਦੀਆਂ ਕਾਪੀਆਂ ਮੁਲਜ਼ਮਾਂ ਨੂੰ ਸੌਂਪੀਆਂ ਗਈਆਂ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਤੈਅ ਕੀਤੀ ਗਈ ਹੈ। ਜਾਣਕਰੀ ਦਿੰਦੇ ਹੋਏ ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਅੱਜ ਦੋਨਾਂ ਮਾਮਲਿਆਂ 'ਚ ਸਾਰੇ 6 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਹੋਰ ਪੜ੍ਹੋ: ਭਾਰਤ ਦੀ ਮਹਿਲਾ ਹਾਕੀ ਟੀਮ ਇਤਿਹਾਸਿਕ ਸੈਮੀਫਾਈਨਲ ‘ਚ ਕਦੋਂ ਤੇ ਕਿਸ ਨਾਲ ਭਿੜੇਗੀ, ਜਾਣੋ ਪੂਰੀ ਜਾਣਕਾਰੀ ਜਿੱਥੇ ਜਾਬਤੇ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਸਿਟ ਵੱਲੋਂ ਦੋਨਾਂ ਮਾਮਲਿਆ 'ਚ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ ਦੀਆਂ ਕਾਪੀਆਂ ਸੌਂਪੀਆਂ ਗਈਆਂ ਤੇ ਹੁਣ ਇਨ੍ਹਾਂ ਦੋਨਾਂ ਮਾਮਲਿਆ 'ਚ ਅਗਲੀ ਸੁਣਵਾਈ 17 ਅਗਸਤ ਤੈਅ ਕੀਤੀ ਗਈ ਹੈ ਜੋ ਦੋਸ਼ ਤੈਅ ਕਰਨ ਲਈ ਹੋਵੇਗੀ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK