ਮੁੱਖ ਖਬਰਾਂ

ਧਾਰਾ 370 ਜੰਮੂ-ਕਸ਼ਮੀਰ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ: PM ਮੋਦੀ

By Jashan A -- August 08, 2019 8:33 pm -- Updated:August 08, 2019 9:03 pm

ਧਾਰਾ 370 ਜੰਮੂ-ਕਸ਼ਮੀਰ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ: PM ਮੋਦੀ,ਨਵੀਂ ਦਿੱਲੀ: ਜੰਮੂ - ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੀ ਵਾਰ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਪਿਛਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ 27 ਮਾਰਚ ਨੂੰ ਦੇਸ਼ ਨੂੰ ਉਸ ਸਮੇਂ ਸੰਬੋਧਿਤ ਕੀਤਾ ਸੀ, ਜਦੋਂ ਭਾਰਤ ਨੇ ਐਂਟੀ - ਸੈਟਲਾਇਟ ਮਿਸਾਇਲ ਦਾ ਸਫਲ ਪ੍ਰੀਖਿਆ ਕਰਦੇ ਹੋਏ ਇੱਕ ਲਾਈਵ ਸੈਟੇਲਾਇਟ ਨੂੰ ਮਾਰ ਗਿਰਾਇਆ ਸੀ।

ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੋ ਸਪਨਾ ਸਰਦਾਰ ਪਟੇਲ ਦਾ ਸੀ, ਬਾਬਾ ਸਾਹਿਬ ਅੰਬੇਡਕਰ ਦਾ ਸੀ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੀ, ਅਟਲ ਜੀ ਅਤੇ ਕਰੋੜਾਂ ਦੇਸ਼ ਭਗਤਾਂ ਦਾ ਸੀ , ਉਹ ਹੁਣ ਪੂਰਾ ਹੋਇਆ ਹੈ। ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਦੇ ਹੱਕ ਅਤੇ ਫਰਜ ਸਮਾਨ ਹੈ। ਉਹਨਾਂ ਕਿਹਾ ਕਿ ਧਾਰਾ 370 ਜੰਮੂ-ਕਸ਼ਮੀਰ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ।

ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਸ਼ਮੀਰ ਨੂੰ ਅੱਤਵਾਦ ਤੇ ਵੱਖਵਾਦ ਤੋਂ ਇਲਾਵਾ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਲਏ ਗਏ ਫੈਸਲੇ ਨਾਲ ਕਸ਼ਮੀਰੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੈ।

ਸਮਾਜ ਜੀਵਨ ਵਿੱਚ ਕੁੱਝ ਗੱਲਾਂ, ਸਮੇਂ ਦੇ ਨਾਲ ਇਨ੍ਹੀਆਂ ਘੁਲ - ਮਿਲ ਜਾਂਦੀਆਂ ਹਨ ਕਿ ਕਈ ਵਾਰ ਉਨ੍ਹਾਂ ਚੀਜਾਂ ਨੂੰ ਸਥਾਈ ਮੰਨ ਲਿਆ ਜਾਂਦਾ ਹੈ। ਧਾਰਾ 370 ਦੇ ਨਾਲ ਵੀ ਅਜਿਹਾ ਹੀ ਭਾਵ ਸੀ। ਉਸ ਤੋਂ ਜੰਮੂ - ਕਸ਼ਮੀਰ ਅਤੇ ਲੱਦਾਖ ਦੇ ਸਾਡੇ ਭਰਾ - ਭੈਣਾਂ ਨੂੰ ਜੋ ਨੁਕਸਾਨ ਹੋ ਰਿਹਾ ਸੀ, ਉਸਦੀ ਚਰਚਾ ਹੀ ਨਹੀਂ ਹੁੰਦੀ ਸੀ।

ਉਨ੍ਹਾਂ ਕਿਹਾ ਕਿ ਰਾਸ਼ਟਰ ਦੇ ਤੌਰ 'ਤੇ, ਇਕ ਪਰਿਵਾਰ ਦੇ ਤੌਰ 'ਤੇ, ਤੁਸੀਂ, ਅਸੀਂ ਪੂਰੇ ਦੇਸ਼ ਨੇ ਇਕ ਇਤਿਹਾਸਕ ਫੈਸਲਾ ਲਿਆ ਹੈ। ਇਕ ਅਜਿਹੀ ਵਿਵਸਥਾ, ਜਿਸ ਦੀ ਵਜ੍ਹਾਂ ਨਾਲ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਾਡੇ ਭੈਣ-ਭਰਾ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਸਨ, ਜੋ ਉਨ੍ਹਾਂ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ, ਉਹ ਹੁਣ ਸਾਰਿਆਂ ਦੀ ਕੋਸ਼ਿਸ਼ ਨਾਲ ਦੂਰ ਹੋ ਗਈ ਹੈ।ਮੋਦੀ ਨੇ ਕਿਹਾ ਕਿ ਧਾਰਾ 370 ਕਾਰਨ ਹੁਣ ਜੰਮੂ-ਕਸ਼ਮੀਰ ਵਾਸੀਆਂ ਦਾ ਵਿਕਾਸ ਹੋਵੇਗਾ ਅਤੇ ਉਹਨਾਂ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਮਿਲੇਗਾ।

https://twitter.com/ANI/status/1159482368371167235?s=20

ਅੱਗੇ ਉਹਨਾਂ ਕਿਹਾ ਕਿ ਦੇਸ਼ ਦੇ ਹੋਰ ਰਾਜਾਂ ਵਿੱਚ ਦਲਿਤਾਂ 'ਤੇ ਜ਼ੁਲਮ ਰੋਕਣ ਲਈ ਸਖ਼ਤ ਕਨੂੰਨ ਲਾਗੂ ਹੈ, ਪਰ ਜੰਮੂ - ਕਸ਼ਮੀਰ ਵਿੱਚ ਅਜਿਹੇ ਕਨੂੰਨ ਲਾਗੂ ਨਹੀਂ ਹੁੰਦੇ ਸਨ।ਦੇਸ਼ ਦੇ ਹੋਰ ਰਾਜਾਂ ਵਿੱਚ ਸਫਾਈ ਕਰਮਚਾਰੀਆਂ ਲਈ ਸਫਾਈ ਕਰਮਚਾਰੀ ਐਕਟ ਲਾਗੂ ਹੈ , ਪਰ ਜੰਮੂ-ਕਸ਼ਮੀਰ ਦੇ ਸਫਾਈ ਕਰਮਚਾਰੀ ਇਸਤੋਂ ਵੰਚਿਤ ਸਨ। ਪਰ ਹੁਣ ਬਾਕੀ ਰਾਜਾਂ ਵਾਂਗ ਵੀ ਜੰਮੂ 'ਚ ਸਭ ਕੁਝ ਲਾਗੂ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਰਹੇਗਾ। ਉਥੇ ਹੀ ਹਾਲਾਤ ਸੁਧਰਣ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇਗਾ।

https://twitter.com/ANI/status/1159481695718051840?s=20

ਉਹਨਾਂ ਕਿਹਾ ਕਿ ਨਵੀਂ ਵਿਵਸਥਾ 'ਚ ਕੇਂਦਰ ਸਰਕਾਰ ਦੀ ਇਹ ਤਰਜੀਹ ਰਹੇਗੀ ਕਿ ਸੂਬੇ ਕਰਮਚਾਰੀਆਂ ਨੂੰ ਜੰਮੂ-ਕਸ਼ਮੀਰ ਪੁਲਸ ਨੂੰ, ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਰਮਚਾਰੀਆਂ ਤੇ ਉਥੇ ਦੀ ਪੁਲਸ ਦੇ ਬਰਾਬਰ ਸੁਵਿਧਾਵਾਂ ਮਿਲਣ।

https://twitter.com/ANI/status/1159480810162053120?s=20

ਆਰਟੀਕਲ 370 ਤੇ 35ਏ ਇਨ੍ਹਾਂ ਦੋਹਾਂ ਧਾਰਾਵਾਂ ਦਾ ਦੇਸ਼ ਖਿਲਾਫ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਪਾਕਿਸਤਾਨ ਵੱਲੋਂ ਇਕ ਹਥਿਆਰ ਵਾਂਗ ਇਸਤੇਮਾਲ ਕੀਤਾ ਜਾਂ ਰਿਹਾ ਸੀ।

https://twitter.com/ANI/status/1159480131511095296?s=20

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਦੇ ਨੌਜਵਾਨਾਂ ਨੂੰ ਵਧੀਆ ਸਿੱਖਿਆ ਲਈ ਬਿਹਤਰ ਸੰਸਥਾਨ ਮਿਲਣਗੇ। ਉਥੇ ਦੇ ਲੋਕਾਂ ਨੂੰ ਵਧੀਆ ਹਸਪਤਾਲ ਮਿਲਣਗੇ। ਇੰਫਰਾਸਟਰੱਕਚਰ ਦਾ ਹੋਰ ਤੇਜੀ ਨਾਲ ਆਧੁਨਿਕੀਕਰਨ ਹੋਵੇਗਾ।

ਈਦ ਦਾ ਤਿਉਹਾਰ ਵੀ ਨੇੜੇ ਆ ਰਿਹਾ ਹੈ। ਈਦ ਲਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਜੰਮੂ ਕਸ਼ਮੀਰ 'ਚ ਈਦ ਮਨਾਉਣ 'ਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਅੰਤ 'ਚ ਉਹਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਨਵੇਂ ਭਾਰਤ ਨਾਲ ਹੁਣ ਨਵੇਂ ਜੰਮੂ ਕਸ਼ਮੀਰ ਤੇ ਨਵੇਂ ਲੱਦਾਖ ਦਾ ਵੀ ਨਿਰਮਾਣ ਕਰੀਏ।

https://twitter.com/ANI/status/1159479200774053888?s=20

-PTC News

  • Share