adv-img
ਪੰਜਾਬ

ਪੁਲਿਸ ਵੱਲੋਂ 9 MM Zigana & Glock ਸਣੇ ਇੱਕ 32 ਬੋਰ ਪਿਸਟਲ ਸਮੇਤ ਮੁਲਜ਼ਮ ਕਾਬੂ

By Jasmeet Singh -- October 9th 2022 03:59 PM -- Updated: October 9th 2022 04:00 PM

ਪਟਿਆਲਾ, 9 ਅਕਤੂਬਰ: ਪਟਿਆਲਾ ਪੁਲਿਸ ਵੱਲੋਂ ਅਪਰਾਧਿਕ ਗਤੀਵਿਧੀਆ ਵਿੱਚ ਸਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਥਾਣਾ ਬਖਸੀਵਾਲਾ ਜ਼ਿਲ੍ਹਾ ਪਟਿਆਲਾ ਵਿਖੇ ਮੁਕੱਦਮਾ ਨੰਬਰ 35 ਮਿਤੀ 06.06.2022 ਅ/ਧ 25 (7), (8) ਅਸਲਾ ਐਕਟ ਅਧੀਨ ਦਰਜ ਕਰਕੇ ਕੇਸ ਦੀ ਤਫ਼ਤੀਸ਼ ਕੀਤੀ ਗਈ।

ਇਸ ਮਾਮਲੇ 'ਚ ਪਟਿਆਲਾ ਸਟਾਫ਼ ਦੀ ਸੀ.ਆਈ.ਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਪਿਛਲੇ 15 ਦਿਨ ਤੋਂ ਇਸ ਕੇਸ ਵਿੱਚ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਅਸਲੇ ਬਰਾਮਦਗੀ ਲਈ ਸਪੈਸਲ ਅਪਰੇਸ਼ਨ ਚਲਾਇਆ ਗਿਆ ਸੀ। ਜਿਸ ਦੇ ਤਹਿਤ ਹੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2 ਵਿਦੇਸ਼ੀ ਪਿਸਟਲ 9 MM (Zigana & Glock) ਅਤੇ ਇਕ 32 ਬੋਰ ਪਿਸਟਲ ਬਰਾਮਦ ਕੀਤੇ ਗਈ ਹੈ ਅਤੇ 2 ਪਨਾਹ ਦੇਣ ਵਾਲੇ ਮੁਲਜ਼ਮਾਂ ਅਤੇ ਵਿਦੇਸ਼ੀ ਅਸਲਾ ਸਪਲਾਈ ਕਰਾਉਣ ਵਾਲੇ ਵਿਅਕਤੀਆਂ ਨੂੰ ਜੇਲ੍ਹ ਤੋ ਪ੍ਰੋਡੈਕਸਨ ਵਰੰਟ 'ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਬਿਆਨ ਮੁਤਾਬਕ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵਲੋਂ ਸੁਖਜਿੰਦਰ ਸਿੰਘ ਉਰਫ ਹਰਮਨ ਪੋਲ ਵਾਸੀ ਕਰਤਾਰ ਕਲੋਨੀ ਨਾਭਾ ਤੇ ਗਗਨਦੀਪ ਸਿੰਘ ਉਰਫ ਤੇਜਾ ਵਾਸੀ ਪਿੰਡ ਅਜਨੌਦਾ ਕਲਾਂ ਨੇੜੇ ਨਾਭਾ ਨੂੰ ਮਈ ਮਹੀਨੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਕੋਲੋਂ ਇਕ ਪਿਸਟਲ 4 ਐਮ.ਐਮ ਸਮੇਤ 4 ਰੌਂਦ ਅਤੇ ਇਕ ਰਿਵਾਲਵਰ 32 ਬੋਰ ਬਰਾਮਦ ਹੋਏ ਸਨ। ਇੰਨਾ ਦੇ ਹੀ ਇਕ ਹੋਰ ਸਾਥੀ ਕਮਲਦੀਪ ਸਿੰਘ ਉਰਫ ਕਮਲ ਨੂੰ ਸਤੰਬਰ ਮਹੀਨੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਗ੍ਰਿਫ਼ਤਾਰੀ ਦੌਰਾਨ ਹੀ ਖੁਲਾਸਾ ਹੋਇਆ ਕਿ ਇਸ ਨੇ ਪ੍ਰਿਤਪਾਲ ਸਿੰਘ ਵਗੈਰਾ ਨਾਲ ਸਰਹੱਦੀ ਇਲਾਕੇ ਨੇੜੇ ਪਠਾਨਕੋਟ ਤੋਂ ਕੁਝ ਵਿਦੇਸ਼ੀ ਪਿਸਟਲ ਲਿਆਂਦੇ ਸਨ।

ਬਿਆਨ 'ਚ ਅੱਗੇ ਦਿੱਸਿਆ ਕਿ ਇਸ ਮੁਕੱਦਮੇ ਵਿੱਚ 1 ਅਕਤੂਬਰ ਨੂੰ ਪ੍ਰਿਤਪਾਲ ਸਿੰਘ ਉਰਫ ਗਿਫੀ ਬੱਤਰਾ ਵਾਸੀ ਪਾਡੂਸਰ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ 2 ਵਿਦੇਸ਼ੀ ਪਿਸਟਲ 4 MM ਸਮੇਤ 20 ਰੌਂਦ ਬਰਾਮਦ ਹੋਏ। ਇਸ ਨੂੰ ਪਨਾਹ ਦੇਣ ਵਾਲੇ 2 ਮੁਲਜ਼ਮ ਭਵਦੀਪ ਸਿੰਘ ਉਰਫ ਹਨੀ ਵਾਸੀ ਪਿੰਡ ਘੁਮਾਣਾ ਅਤੇ ਗੁਰਦਰਸ਼ਨ ਸਿੰਘ ਉਰਫ ਨਿੱਕੂ ਵਾਸੀ ਰਾਮਪੁਰਾ ਫੂਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਤਰ੍ਹਾਂ ਇਸ ਕੇਸ ਵਿੱਚ ਹੁਣ ਤੱਕ ਪ੍ਰਿਤਪਾਲ ਸਿੰਘ ਬੱਤਰਾ, ਕਮਲਦੀਪ ਸਿੰਘ ਉਰਫ ਕਮਲ, ਸੁਖਜਿੰਦਰ ਸਿੰਘ ਪੋਲ ਅਤੇ ਗਗਨਦੀਪ ਸਿੰਘ ਤੇਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਸੀ ਕਿ ਇਹ ਵਿਦੇਸ਼ੀ ਹਥਿਆਰ ਜੇਲ੍ਹ ਵਿੱਚ ਬੈਠੇ ਗੁਰਦੇਵ ਸਿੰਘ ਉਰਫ ਪ੍ਰੋਟੀ ਵਾਸੀ ਪਿੰਡ ਝੱਜ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਪਲਾਈ ਕਰਾਏ ਗਏ ਹਨ, ਜਿਸ ਨੂੰ ਪ੍ਰੋਡਕਸ਼ਨ ਵਰੰਟ ਹਾਸਲ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਜਿਸ ਕੋਲੋਂ ਫਰੀਦਕੋਟ ਜੇਲ੍ਹ ਵਿੱਚ ਵਰਤੇ ਜਾਂਦੇ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ।

-PTC News

  • Share