Punjab MC Elections 2026 Result Live : ਪੰਜਾਬ ਵਿਧਾਨ ਸਭਾ ਚੋਣਾਂ 2027 ਦੀ 'ਛੋਟੀ ਜੰਗ' ਵੱਜੋਂ ਮਸ਼ਹੂਰ ਪੰਜਾਬ ਨਗਰ ਨਿਗਮ (Punjab Nagar Nigam Result) ਤੇ ਨਗਰ ਕੌਂਸਲ ਚੋਣਾਂ (Punjab Council Result) ਦੇ ਨਤੀਜਿਆਂ ਦੀ ਘੜੀ ਆਖਿਰਕਾਰ ਆ ਗਈ ਹੈ। ਚੋਣ ਨਤੀਜਿਆਂ ਲਈ 29 ਮਈ ਨੂੰ ਸ਼ੁੱਕਰਵਾਰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜੋ ਕਿ ਕੁੱਲ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਦੱਸ ਦਈਏ ਕਿ ਪੰਜਾਬ ਦੀਆਂ ਕੁੱਲ 8 ਨਗਰ ਨਿਗਮ ਤੇ 104 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ, ਜਿਸ ਲਈ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਹੈ। (Punjab Election Result Live)ਪੰਜਾਬ ਰਾਜ ਚੋਣ ਕਮਿਸ਼ਨਰ (Punjab Election Commission) ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ ਜਿਵੇਂ ਹੀ ਵਾਰਡਾਂ ਦੇ ਦੌਰ ਪੂਰੇ ਹੋ ਜਾਣਗੇ, ਨਤੀਜੇ ਜਨਤਾ ਲਈ ਲਿੰਕ 'ਤੇ ਅਪਡੇਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਕ ਪੰਜਾਬ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਲਿੰਕ https://sec.punjab.gov.in/en/ 'ਤੇ ਕਲਿੱਕ ਕਰਕੇ ਘਰ ਬੈਠੇ ਵੇਖ ਸਕਦੇ ਹਨ, ਪਰ ਜਦੋਂ ਤੱਕ ਵਾਰਡ ਦੀ ਗਿਣਤੀ ਪੂਰੀ ਨਹੀਂ ਹੁੰਦੀ, ਉਦੋਂ ਤੱਕ ਨਤੀਜਾ ਵਿਖਾਈ ਨਹੀਂ ਦੇਵੇਗਾ।12 ਵਜੇ ਤੱਕ ਪੂਰੇ ਚੋਣ ਨਤੀਜੇ ਆਉਣ ਦੀ ਸੰਭਾਵਨਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਦੀ ਗਿਣਤੀ ਦੁਪਹਿਰ 12:00 ਵਜੇ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਹਰੇਕ ਗਿਣਤੀ ਕੇਂਦਰ 'ਤੇ 10 ਤੋਂ 14 ਮੇਜ਼ ਲਗਾਏ ਜਾਣਗੇ। ਹਰੇਕ ਮੇਜ਼ 'ਤੇ ਇੱਕ ਗਿਣਤੀ ਸੁਪਰਵਾਈਜ਼ਰ ਅਤੇ ਦੋ ਗਿਣਤੀ ਸਹਾਇਕ ਤਾਇਨਾਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮਿਊਂਸਪਲ ਚੋਣਾਂ ਦੇ ਨਤੀਜੇ ਆਨਲਾਈਨ ਕੀਤੇ ਜਾ ਰਹੇ ਹਨ, ਪਹਿਲਾਂ, ਸਿਰਫ਼ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਗਿਣਤੀ ਕੇਂਦਰਾਂ 'ਤੇ ਭੀੜ ਨੂੰ ਰੋਕਣ ਅਤੇ ਲੋਕਾਂ ਨੂੰ ਸਹੀ ਨਤੀਜੇ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਕੁੱਲ 115 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਕੁੱਲ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਿੰਗ ਹੋਈ ਸੀ।