Thu, Sep 10, 2026
Whatsapp

ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ

Reported by:  PTC News Desk  Edited by:  Shanker Badra -- October 05th 2021 02:28 PM
ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ

ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ

ਯੂਪੀ : ਲਖੀਮਪੁਰ ਖੇੜੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਇਸ ਵਿੱਚ ਬਹੁਤ ਸਾਰੀਆਂ ਹੈਰਾਨੀਜਨਕ ਗੱਲਾਂ ਹਨ। ਘੜੀਸਣ ਅਤੇ ਸੱਟਾਂ ਤੋਂ ਇਲਾਵਾ ਡੰਡਿਆਂ ਨਾਲ ਕੁੱਟਮਾਰ ਦਾ ਵੀ ਪਤਾ ਲੱਗਿਆ ਹੈ। ਹਾਲਾਂਕਿ ਅੱਠ ਮੌਤਾਂ ਵਿੱਚੋਂ ਕਿਸੇ ਦੀ ਵੀ ਗੋਲੀ ਲੱਗਣ ਕਾਰਨ ਮੌਤ ਨਹੀਂ ਹੋਈ, ਜਿਵੇਂ ਕਿ ਕੁਝ ਕਿਸਾਨਾਂ ਨੇ ਦਾਅਵਾ ਕੀਤਾ ਸੀ। [caption id="attachment_539400" align="aligncenter" width="300"] ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ[/caption] ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਸਾਨਾਂ ਦੀ ਮੌਤ ਘੜੀਸਣ ਅਤੇ ਸੱਟਾਂ ਕਾਰਨ ਹੋਈ ਹੈ। ਇਸ ਦੇ ਨਾਲ ਹੀ ਭਾਜਪਾ ਦੇ ਕੁਝ ਵਰਕਰਾਂ ਦੀ ਲਾਠੀ ਦੀ ਸੱਟ ਅਤੇ ਕੁੱਟਮਾਰ ਕਾਰਨ ਜਾਨ ਗਈ ਹੈ। ਆਓ ਦੱਸਦੇ ਹਾਂ ਪੋਸਟਮਾਰਟਮ ਰਿਪੋਰਟ ਵਿੱਚ ਕਿਸਦੀ ਮੌਤ ਦੇ ਬਾਰੇ ਵਿੱਚ ਕੀ ਵਜ੍ਹਾ ਦੱਸੀ ਗਈ ਹੈ। [caption id="attachment_539398" align="aligncenter" width="300"] ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ[/caption] ਲਵਪ੍ਰੀਤ ਸਿੰਘ (18 ਸਾਲ ) - ਘਸੀਟਣ ਤੋਂ ਇਲਾਵਾ ਕੁਝ ਹੋਰ ਸੱਟਾਂ ਵੀ ਮਿਲੀਆਂ ਹਨ। ਮੌਤ ਦਾ ਕਾਰਨ - ਸਦਮਾ ਅਤੇ ਖੂਨ ਵਗਣਾ। ਛਤਰ ਸਿੰਘ - ਮੌਤ ਤੋਂ ਪਹਿਲਾਂ ਸੱਟ ਲੱਗਣ ਅਤੇ ਘਸੀਟਣ ਦੇ ਨਿਸ਼ਾਨ ਮਿਲੇ ਹਨ। ਮੌਤ ਦਾ ਕਾਰਨ - ਸਦਮਾ ਅਤੇ ਖੂਨ ਵਗਣਾ ਗੁਰਵਿੰਦਰ ਸਿੰਘ - ਦੋ ਸੱਟਾਂ ਜਿਨ੍ਹਾਂ ਵਿੱਚ ਤੇਜ਼ਧਾਰ ਜਾਂ ਤਿੱਖੀ ਚੀਜ ਨਾਲ ਸੱਟ ਲੱਗੀ ਸੀ। ਘਸੀਟਣ ਦੇ ਨਿਸ਼ਾਨ ਵੀ ਮਿਲੇ ਹਨ। ਮੌਤ ਦਾ ਕਾਰਨ - ਸਦਮਾ ਅਤੇ ਖੂਨ ਵਗਣਾ। ਦਲਜੀਤ ਸਿੰਘ - ਘਸੀਟਣ ਸਮੇਤ ਕਈ ਹੋਰ ਸੱਟਾਂ ਦੇ ਨਿਸ਼ਾਨ। ਪੱਤਰਕਾਰਾਂ ਅਤੇ ਭਾਜਪਾ ਸਮਰਥਕਾਂ ਦੀ ਮੌਤ ਕਿਵੇਂ ਹੋਈ? ਸ਼ੁਭਮ ਮਿਸ਼ਰਾ - ਸਰੀਰ 'ਤੇ ਕੁੱਟਮਾਰ, ਡੰਡਿਆਂ ਨਾਲ ਘਸੀਟਣ ਸਮੇਤ ਦਰਜਨ ਤੋਂ ਵੱਧ ਥਾਵਾਂ 'ਤੇ ਸੱਟ ਦੇ ਨਿਸ਼ਾਨ ਹਨ। ਹਰੀ ਓਮ ਮਿਸ਼ਰਾ - ਡੰਡਿਆਂ ਨਾਲ ਕੁੱਟਮਾਰ , ਦਰਜਨ ਤੋਂ ਵੱਧ ਥਾਵਾਂ 'ਤੇ ਸੱਟਾਂ ਮਿਲੀਆਂ, ਮੌਤ ਤੋਂ ਪਹਿਲਾਂ ਸਦਮਾ ਅਤੇ ਖੂਨ ਵਗਣਾ ਸ਼ਿਆਮਸੁੰਦਰ ਨਿਸ਼ਾਦ - ਲਾਠੀਆਂ ਅਤੇ ਡੰਡਿਆਂ ਨਾਲ ਕੁੱਟਣ ਅਤੇ ਘਸੀਟਣ ਕਾਰਨ ਸਰੀਰ 'ਤੇ ਇੱਕ ਦਰਜਨ ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੱਤਰਕਾਰ ਰਮਨ ਕਸ਼ਯਪ - ਗੰਭੀਰ ਸੱਟਾਂ, ਕੁੱਟਮਾਰ, ਡੰਡਿਆਂ ਦੇ ਜ਼ਖਮ ਮਿਲੇ ,ਮੌਤ ਦਾ ਕਾਰਨ ਸਦਮਾ ਅਤੇ ਖੂਨ ਵਗਣਾ ਦੱਸਿਆ ਜਾ ਰਿਹਾ। [caption id="attachment_539399" align="aligncenter" width="300"] ਲਖੀਮਪੁਰ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸਾ[/caption] ਦੱਸ ਦੇਈਏ ਕਿ ਪੋਸਟਮਾਰਟਮ ਤੋਂ ਪਹਿਲਾਂ ਇਹ ਸਹਿਮਤੀ ਬਣੀ ਸੀ ਕਿ ਕਿਸਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ 3 ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਜਾਵੇਗਾ। ਇਸਦਾ ਕਾਰਨ ਇਹ ਵੀ ਸੀ ਕਿ ਸੰਯੁਕਤ ਕਿਸਾਨ ਮੋਰਚਾ ਨੇ ਦਾਅਵਾ ਕੀਤਾ ਸੀ ਕਿ ਮਾਰੇ ਗਏ ਕਿਸਾਨਾਂ ਵਿੱਚੋਂ ਇੱਕ ਨੂੰ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਤੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਗੋਲੀ ਮਾਰੀ ਸੀ, ਜਦੋਂ ਕਿ ਬਾਕੀ ਇੱਕ ਵਾਹਨ ਨਾਲ ਮਾਰੇ ਗਏ ਸਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK