ਇਹ ਪੰਜਾਬੀ ਗਾਇਕ 'ਚ ਧੋਖਾਧੜੀ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ
ਇਹ ਪੰਜਾਬੀ ਗਾਇਕ 'ਚ ਧੋਖਾਧੜੀ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ
ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਕਰ ਦਿੱਤਾ ਗਿਆ ਹੈ। ਬਰਾੜ 'ਤੇ ਜ਼ਮੀਨ ਦੀ ਧੋਖਾਦੇਹੀ ਅਤੇ ਲੱਖਾਂ ਰੁਪਏ ਦੇ ਮਾਮਲੇ 'ਚ ਦੋਸ਼ ਲੱਗੇ ਹਨ।
ਭਗੌੜਾ ਐਲਾਨਣ ਤੋਂ ਪਹਿਲਾਂ ਅਦਾਲਤ ਨੇ ਬਰਾੜ ਨੂੰ ਮਹੀਨੇ ਦੇ ਅੰਦਰ ਪੇਸ਼ ਹੋਣ ਲਈ ਸਮਾਂ ਦਿੱਤਾ ਸੀ। ਹੁਣ, ਉਸਦੀ ਕਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ।
ਦੱਸ ਦੇਈਏ ਕਿ ਮੋਹਾਲੀ ਨਿਵਾਸੀ ਰਮਨਦੀਪ ਨੇ ਬਰਾੜ ਖਿਲਾਫ ੫੧ ਲੱਖ ਦੀ ਠੱਗੀ ਦੀ ਸ਼ਿਕਾਇਤ ਕੀਤੀ ਸੀ।
ਰਮਨਦੀਪ ਦਾ ਇਲਜ਼ਾਮ ਸੀ ਕਿ ਬਰਾੜ ਵੱਲੋਂ ਉਸ ਤੋਂ ਜ਼ਮੀਨ ਦਾ ੫੧ ਲੱਖ ਬਿਆਨਾ ਲਿਆ ਤਾਂ ਗਿਆ ਸੀ, ਪਰ ਬਾਅਦ 'ਚ ਰਜਿਸਟਰੀ ਵੀ ਨਹੀਂ ਕਰਵਾਈ ਗਈ ਅਤੇ ਨਾ ਹੀ ਬਿਆਨੇ ਦੀ ਰਕਮ ਮੋੜੀ ਗਈ। ਪੁਲਸ ਨੇ ਫੇਜ਼-੮ 'ਚ ਬਰਾੜ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
—PTC News