Wed, Sep 16, 2026
Whatsapp

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ

Reported by:  PTC News Desk  Edited by:  Shanker Badra -- July 18th 2018 07:59 PM
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ:ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ।ਉਹ ਆਪਣੇ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਲੰਡਨ ਵਿੱਚ ਆਪਣਾ ਜਨਮ ਦਿਨ ਮਨਾ ਰਹੀ ਹੈ।ਇਹ ਪਹਿਲਾ ਮੌਕਾ ਜਦੋਂ ਪ੍ਰਿਯੰਕਾ ਨਿਕ ਨਾਲ ਆਪਣਾ ਜਨਮ ਦਿਨ ਮਨਾ ਰਹੀ ਹੈ।Priyanka Chopra birthday with Nick Jonas Celebratedਪ੍ਰਿਯੰਕਾ ਚੋਪੜਾ ਅੱਜ ਕਲ ਨਿਕ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਪਹਿਲੀ ਤਸਵੀਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।ਇਸ ਤਸਵੀਰ ਉੱਤੇ ਉਨ੍ਹਾਂ ਨੇ ਆਪਣੇ ਜਨਮ ਦਿਨ ਸੈਲੀਬ੍ਰੇਸ਼ਨ ਦੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ।Priyanka Chopra birthday with Nick Jonas Celebratedਪ੍ਰਿਯੰਕਾ ਨੇ ਕੇਕ ਦੀ ਤਸਵੀਰ ਸ਼ੇਅਰ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਨੇ ਜਨਮ ਦਿਨ ਤੋਂ ਪਹਿਲਾਂ ਨਿਕ ਜੋਨਸ ਦੇ ਨਾਲ ਡੇਟ ਉੱਤੇ ਜਾਂਦੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।ਇਸ ਤਸਵੀਰ ਵਿੱਚ ਪ੍ਰਿਯੰਕਾ ਬਹੁਤ ਹੀ ਸੁੰਦਰ ਦਿਖ ਰਹੀ ਹੈ।ਜਾਣਕਾਰੀ ਅਨੁਸਾਰ ਪ੍ਰਿਯੰਕਾ ਦੇ ਜਨਮ ਦਿਨ ਦੇ ਮੌਕੇ 'ਤੇ ਨਿਕ ਦੇ ਭਰਾ ਜੋ ਜੋਨਸ ਅਤੇ ਉਨ੍ਹਾਂ ਦੀ ਪਤਨੀ ਵੀ ਲੰਦਨ ਵਿੱਚ ਮੌਜੂਦ ਹਨ ਅਤੇ ਪ੍ਰਿਯੰਕਾ ਨਿਕ ਦੇ ਪਰਿਵਾਰ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੀ ਹੈ।Priyanka Chopra birthday with Nick Jonas Celebratedਉਨ੍ਹਾਂ ਦੀਆਂ ਇਹਨਾਂ ਤਸਵੀਰਾਂ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਦੋਨੋਂ ਜਲਦੀ ਹੀ ਆਪਣੇ ਰਿਸ਼ਤੇ ਨੂੰ ਕੋਈ ਨਾਮ ਦੇ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਪਿਛਲੇ ਮਹੀਨੇ ਹੀ ਨਿਕ ਜੋਨਸ ਨੂੰ ਲੈ ਕੇ ਇੰਡੀਆ ਆਈ ਸੀ।ਇੱਥੇ ਨਿਕ ਉਨ੍ਹਾਂ ਦੇ ਪਰਿਵਾਰ ਨਾਲ ਮਿਲੇ ਸਨ ਅਤੇ ਪ੍ਰਿਯੰਕਾ ਦੇ ਪੂਰੇ ਪਰਿਵਾਰ ਦੇ ਨਾਲ ਗੋਆ ਵਿੱਚ ਉਨ੍ਹਾਂ ਨੇ ਛੁੱਟੀਆਂ ਵੀ ਬਿਤਾਈਆਂ ਸਨ।ਹਾਲ ਹੀ ਵਿੱਚ ਨਿਕ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ,ਜਿਸ ਵਿੱਚ ਉਹ ਪ੍ਰਿਯੰਕਾ ਨਾਲ ਆਪਣੇ ਰਿਸ਼ਤੇ ਦੀ ਗੱਲ ਸਵੀਕਾਰ ਕਰ ਰਹੇ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK