ਬਿਜਲੀ ਚੋਰਾਂ ਦਾ ਡੇਰਾ! PSPCL ਨੇ ਲਗਾਇਆ 26 ਲੱਖ ਦਾ ਜੁਰਮਾਨਾ
ਟੀਮ ਵੱਲੋਂ ਮੌਕੇ 'ਤੇ ਬਿਜਲੀ ਦਾ ਲੋਡ ਚੈੱਕ ਕਰਨ 'ਤੇ 17 ਏ.ਸੀ, 8 ਗੀਜਰ, 4 ਮੌਟਰਾਂ, 196 ਲਾਈਟਾਂ ਅਤੇ 87 ਪੱਖੇ ਤੋਂ ਵੀ ਜ਼ਿਆਦਾ ਲੋਡ ਸਿੱਧੀ ਬਿਜਲੀ ਚੋਰੀ ਰਾਹੀ ਚੱਲਦਾ ਪਾਇਆ ਗਿਆ। ਸਬ ਡਵੀਜ਼ਨ ਅਧਿਕਾਰੀ ਸੁਰ ਸਿੰਘ ਨੇ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 26 ਲੱਖ ਰੁਪਏ ਦਾ ਨੋਟਿਸ ਭੇਜਿਆ ਹੈ ਅਤੇ ਖਪਤਕਾਰ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ ਅੰਮ੍ਰਿਤਸਰ ਵਿਖੇ ਐਫਆਈਆਰ ਵੀ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ
ਇਸ ਸਬੰਧ ਵਿੱਚ ਐਫ.ਆਈ.ਆਰ ਕਰਵਾਉਣ ਦਰਜ ਕਰਵਾਓਣ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ, ਅੰਮ੍ਰਿਤਸਰ ਨੂੰ ਵੀ ਸਬੰਧਤ ਦਫ਼ਤਰ ਵਲੋਂ ਲਿਖ ਦਿੱਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਾਰੇ ਮਾਣਯੋਗ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਲਈ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਕੇ ਬਿਜਲੀ ਚੋਰੀ ਦੇ ਖ਼ਤਰੇ ਨੂੰ ਕਾਬੂ ਕਰਨ ਵਿੱਚ PSPCL ਦੀ ਮਦਦ ਕਰਨ। ਕੋਈ ਵੀ ਖਪਤਕਾਰ/ਨਾਗਰਿਕ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਸਕਦਾ ਹੈ। ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।
-PTC News