Thu, May 9, 2024
Whatsapp

ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ

Written by  Jashan A -- February 16th 2019 03:29 PM -- Updated: February 16th 2019 03:46 PM
ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ

ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ

ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ,ਇੱਕ ਪਾਸੇ ਜਿਥੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਉਥੇ ਹੀ ਨਵਜੋਤ ਸਿੱਧੂ ਪਾਕਿਸਤਾਨ ਦੀ ਤਰਫਦਾਰੀ 'ਚ ਵਿਵਾਦਿਤ ਬਿਆਨ ਦੇ ਰਹੇ ਸਨ। ਜਿਸ ਕਾਰਨ ਸਿੱਧੂ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਹਮਾਇਤ ਨਾਲ ਸਬੰਧਤ ਮਸਲਿਆਂ 'ਤੇ ਨਵਜੋਤ ਸਿੰਘ ਸਿੱਧੂ ਵਿਵਾਦਾਂ 'ਚ ਘਿਰੇ ਰਹੇ ਹਨ। [caption id="attachment_257401" align="aligncenter" width="300"]sidhu ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ[/caption] ਦਰਅਸਲ ਇਹ ਵਿਵਾਦਿਤ ਬਿਆਨ ਕਰਨਾ ਸਿੱਧੂ ਨੂੰ ਮਹਿੰਗਾ ਪੈ ਗਿਆ ਹੈ। ਸ਼ੁੱਕਰਵਾਰ ਸਵੇਰੇ ਅੱਤਵਾਦੀ ਹਮਲੇ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਸੀ ''ਮੁੱਠੀਭਰ ਲੋਕਾਂ ਲਈ ਪੂਰੇ ਦੇਸ਼ ਨੂੰ ਜਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ। [caption id="attachment_257403" align="aligncenter" width="300"]sidhu ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ[/caption] ਜਿਸ ਤੋਂ ਬਾਅਦ ਲੋਕ ਭੜਕ ਉੱਠੇ ਤੇ ਲੋਕਾਂ ਨੇ ਟਵਿਟਰ 'ਤੇ ਟਵੀਟ ਕਰ ਕਿਹਾ ਕਿ ਜੇਕਰ ਸਿੱਧੂ 'ਦਿ ਕਪਿਲ ਸ਼ਰਮਾ ਸ਼ੋਅ' 'ਚੋਂ ਰਹੇਗਾ ਤਾਂ ਲੋਕਾਂ ਵੱਲੋਂ ਉਸ ਦਾ ਬਾਈਕਾਟ ਕਰ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਗਰਮਾਂਉਂਦਿਆ ਦੇਖ ਕੇ ਸੋਨੀ ਟੀਵੀ ਨੇ ਸਿੱਧੂ ਨੂੰ ਅਸਤੀਫਾ ਦੇਣ ਲਈ ਆਖ ਦਿੱਤਾ ਹੈ। ਕਪਿਲ ਦੇ ਸ਼ੋਅ 'ਚੋਂ ਸਿੱਧੂ ਦੀ ਛੁੱਟੀ ਲਗਭਗ ਤੈਅ ਕਰ ਦਿੱਤੀ ਹੈ। [caption id="attachment_257402" align="aligncenter" width="300"]sidhu ਪੁਲਵਾਮਾ ਅੱਤਵਾਦੀ ਹਮਲੇ 'ਤੇ ਸਿੱਧੂ ਨੂੰ ਵਿਵਾਦਿਤ ਬਿਆਨ ਕਰਨਾ ਪਿਆ ਮਹਿੰਗਾ, ਕਪਿਲ ਦੇ ਸ਼ੋਅ 'ਚੋਂ ਹੋਈ ਛੁੱਟੀ[/caption] ਜ਼ਿਕਰਯੋਗ ਹੈ ਕਿ ਸਿੱਧੂ ਦੇ ਇਸ ਬਿਆਨ ਤੇ ਲੋਕ ਏਨੇਂ ਭੜਕ ਗਏ ਕਿ ਲੋਕ ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਵਿੱਚੋਂ ਬਾਹਰ ਕੱਢਣ ਦੀ ਮੰਗ ਕਰਨ ਲੱਗੇ। ਲੋਕ ਸੋਸ਼ਲ ਮੀਡਿਆ ਦੇ ਰਾਹੀਂ ਆਪਣੀ ਭੜਾਸ ਕੱਢ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ 2500 ਜਵਾਨਾਂ ਦਾ ਕਾਫਲਾ ਪੁਲਵਾਮਾ ਜ਼ਿਲੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕ ਤੋਂ ਭਰੀ ਕਾਰ ਬੱਸ ‘ਚ ਜਾ ਵੱਜੀ ਅਤੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। -PTC News


Top News view more...

Latest News view more...