ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਅੱਜ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ 11 ਮਾਰਚ ਭਾਵ ਅੱਜ ਵੀਡੀਓ ਕਾਨਫਰੰਸਿੰਗ ਦੁਆਰਾ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਹਿਲਾ ਜਾਰੀ ਸਰਕਾਰੀ ਪੱਤਰ ਦੇ ਵਿੱਚ ਲਿਖਿਆ ਗਿਆ ਸੀ ਕਿ ਮੀਟਿੰਗ 11 ਮਾਰਚ 2022 ਨੂੰ ਸਵੇਰੇ 11:30 ਕਮੇਟੀ ਕਮਰਾ, ਦੂਜੀ ਮੰਜਿਲ ਪੰਜਾਬ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ ਪਰ ਬਾਅਦ ਵਿਚ ਮੀਟਿੰਗ ਦਾ ਸਥਾਨ ਬਦਲ ਕੇ ਵੀਡੀਓ ਕਾਰਫਰੰਸ ਕਰ ਦਿੱਤਾ ਗਿਆ।
ਨਤੀਜਿਆ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਕਈ ਅਹਿਮ ਮੁੱਦਿਆ ਉੱਤੇ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ:ਭਗਵੰਤ ਮਾਨ ਦਾ ਜਿੱਤ ਤੋਂ ਬਾਅਦ ਦਿੱਲੀ ਦਾ ਪਹਿਲਾ ਦੌਰਾ
-PTC News