ਮੁੱਖ ਮੰਤਰੀ ਚੰਨੀ ਦਾ ਐਲਾਨ : ਰੇਲਵੇ ਟਰੈਕਾਂ 'ਤੇ ਧਰਨੇ ਦੇਣ ਵਾਲੇ ਕਿਸਾਨਾਂ 'ਤੇ ਦਰਜ ਕੇਸ ਹੋਣਗੇ ਵਾਪਸ

By Shanker Badra - October 02, 2021 4:10 pm

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਲਵੇ ਟਰੈਕਾਂ 'ਤੇ ਧਰਨਿਆਂ ਦੌਰਾਨ ਆਰਪੀਐਫ ਦੁਆਰਾ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਆਰਪੀਐਫ ਦੇ ਚੇਅਰਮੈਨ ਨੂੰ ਤੁਰਤ ਅਜਿਹਾ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਚੰਨੀ ਦਾ ਐਲਾਨ : ਰੇਲਵੇ ਟਰੈਕਾਂ 'ਤੇ ਧਰਨੇ ਦੇਣ ਵਾਲੇ ਕਿਸਾਨਾਂ 'ਤੇ ਦਰਜ ਕੇਸ ਹੋਣਗੇ ਵਾਪਸ

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਰੇਲਵੇ ਬੋਰਡ, ਭਾਰਤ ਸਰਕਾਰ (ਜੀਓਆਈ), ਨਵੀਂ ਦਿੱਲੀ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੁਆਰਾ ਕਿਸ਼ਨ ਸੰਗਠਨਾਂ ਦੇ ਮੈਂਬਰਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਵੇ।

ਮੁੱਖ ਮੰਤਰੀ ਚੰਨੀ ਦਾ ਐਲਾਨ : ਰੇਲਵੇ ਟਰੈਕਾਂ 'ਤੇ ਧਰਨੇ ਦੇਣ ਵਾਲੇ ਕਿਸਾਨਾਂ 'ਤੇ ਦਰਜ ਕੇਸ ਹੋਣਗੇ ਵਾਪਸ

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਲਾਗੂ ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੌਰਾਨ ਵੱਖੋ -ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਪੰਜਾਬ ਵਿਖੇ 2020 ਅਤੇ 2021 ਦੌਰਾਨ ਰੇਲਵੇ ਟ੍ਰੈਕਾਂ 'ਤੇ ਧਰਨੇ ਦਿੱਤੇ ਸਨ। ਇਸੇ ਦੇ ਨਤੀਜੇ ਵਜੋਂ ਆਰ ਪੀ ਐੱਫ ਵੱਲੋਂ ਉਨ੍ਹਾਂ ਖਿਲਾਫ 30 ਕੇਸ ਦਰਜ ਕੀਤੇ ਗਏ ਸਨ।

ਮੁੱਖ ਮੰਤਰੀ ਚੰਨੀ ਦਾ ਐਲਾਨ : ਰੇਲਵੇ ਟਰੈਕਾਂ 'ਤੇ ਧਰਨੇ ਦੇਣ ਵਾਲੇ ਕਿਸਾਨਾਂ 'ਤੇ ਦਰਜ ਕੇਸ ਹੋਣਗੇ ਵਾਪਸ

ਇਸ ਨਾਲ ਹੀ ਆਸ਼ੀਰਵਾਦ ਯੋਜਨਾ ਲੜਕੀਆਂ ਦੇ ਲਾਭਪਾਤਰੀਆਂ ਦੀ ਆਮਦਨੀ ਦੀ ਸੀਮਾ ਨੂੰ ਹਟਾਉਣ ਲਈ ਕਿਹਾ ਹੈ ,ਜਿਨ੍ਹਾਂ ਨੇ ਕੋਰੋਨਾ ਦੌਰਾਨ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ। ਇਸ ਨਾਲ ਹੀ 1.1.2004 ਤੋਂ ਬਾਅਦ ਨਿਯੁਕਤ ਕੀਤੇ ਗਏ ਸਰਕਾਰੀ ਕਰਮਚਾਰੀਆਂ ਲਈ ਪਰਿਵਾਰਕ ਪੈਨਸ਼ਨ ਨੂੰ ਵੀ ਮਨਜ਼ੂਰੀ ਦਿੱਤੀ।
-PTCNews

adv-img
adv-img