ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਹੋਣਗੇ ਰਵਾਨਾ , ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

By Shanker Badra - July 06, 2021 9:07 am

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt Amarinder Singh )ਅੱਜ ਸਵੇਰੇ 11 ਵਜੇ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋਣਗੇ। ਕੈਪਟਨ ਦੁਪਹਿਰ ਬਾਅਦ ਦਿੱਲੀ ਵਿਖੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ (Congress president )  ਸੋਨੀਆ ਗਾਂਧੀ (Sonia Gandhi )ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਨੇ ਮੀਟਿੰਗ ਲਈ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ ਸੀ। ਸੋਨੀਆ ਗਾਂਧੀ ਪੰਜਾਬ ਕਾਂਗਰਸ ਦੇ ਕਲੇਸ਼ (Punjab Congress Crisis ) ਨੂੰ ਖਤਮ ਕਰਨ ਦੇ ਫਾਰਮੂਲੇ ਉਪਰ ਕੈਪਟਨ ਨਾਲ ਚਰਚਾ ਕਰ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਹੋਣਗੇ ਰਵਾਨਾ , ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਪੜ੍ਹੋ ਹੋਰ ਖ਼ਬਰਾਂ : ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ

ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਨਜ਼ਰਾਂ ਇਸ ਗੱਲ ਨੂੰ ਲੈ ਕੇ ਸੋਨੀਆ ਗਾਂਧੀ ’ਤੇ ਟਿਕ ਗਈਆਂ ਹਨ ਕਿ ਉਹ ਕਲੇਸ਼ ਨੂੰ ਖ਼ਤਮ ਕਰਨ ਲਈ ਕੀ ਫਾਰਮੂਲਾ ਕੱਢਦੀ ਹਨ ਕਿਉਂਕਿ ਸਿੱਧੂ ਤੋਂ ਇਲਾਵਾ ਕਾਂਗਰਸ ਦੇ ਲਗਪਗ ਅੱਧੀ ਦਰਜਨ ਮੰਤਰੀ ਵੀ ਕੈਪਟਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਚੁੱਕੇ ਹਨ। ਕਾਂਗਰਸ ਆਗੂਆਂ ਨੂੰ ਉਮੀਦ ਹੈ ਕਿ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਕਲੇਸ਼ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ।

ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਹੋਣਗੇ ਰਵਾਨਾ , ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਸੂਤਰਾਂ ਅਨੁਸਾਰ ਕੈਪਟਨ ਇਸ ਮੌਕੇ ਸੋਨੀਆ ਗਾਂਧੀ ਮੂਹਰੇ ਨਵਜੋਤ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤੀ ਜਾ ਰਹੀ ਚਿਕੜ ਉਛਾਲੀ ਦਾ ਮੁੱਦਾ ਉਠਾ ਸਕਦੇ ਹਨ। ਕੈਪਟਨ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਂ ਕੋਈ ਹੋਰ ਉਚ ਅਹੁੱਦਾ ਦੇਣ ਦਾ ਡੱਟ ਕੇ ਵਿਰੋਧ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਕੈਪਟਨ ਖੇਮਾ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕਰਨ ਦੀ ਰਣਨੀਤੀ ਬਣਾ ਚੁੱਕਾ ਹੈ।

ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਹੋਣਗੇ ਰਵਾਨਾ , ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਸੂਤਰਾਂ ਅਨੁਸਾਰ ਦਿੱਲੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲ ਸਕਦੇ ਹਨ। ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਬੈਠਕ ਕਰਨ ਅਤੇ ਹੋਰ ਨਾਰਾਜ਼ ਕਾਂਗਰਸੀ ਨੇਤਾਵਾਂ ਦੇ ਮੁੱਦੇ ਨੂੰ ਸੁਲਝਾਉਣ ਲਈ ਇਕ ਖਰੜਾ ਤਿਆਰ ਕੀਤਾ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਾਇ ਲੈਣ ਤੋਂ ਬਾਅਦ ਅੰਤਮ ਰੂਪ ਦਿੱਤਾ ਜਾ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਹੋਣਗੇ ਰਵਾਨਾ , ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਪੜ੍ਹੋ ਹੋਰ ਖ਼ਬਰਾਂ : ਨਿੱਕੀ ਜਿਹੀ ਬੱਚੀ ਦੇ ਜਜ਼ਬੇ ਨੂੰ ਦੇਖ ਹਰ ਕੋਈ ਕਰ ਰਿਹਾ ਸਲਾਮ ,ਜਿਸਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ

ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਵਿਵਾਦ ਖ਼ਤਮ ਹੁੰਦਾ ਨਹੀਂ ਜਾਪ ਰਿਹਾ। ਸੂਬੇ ਵਿਚ ਕਾਂਗਰਸੀ ਨੇਤਾਵਾਂ ਦੀ ਧੜੇਬੰਦੀ ਪਾਰਟੀ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਸੀਬਤ ਬਣ ਸਕਦੀ ਹੈ। ਇਸ ਤੋਂ ਪਹਿਲਾਂ ਕੈਪਟਨ ਜਿੱਥੇ ਹਾਈ ਕਮਾਨ ਵੱਲੋਂ ਮਲਿਕਾਰਜੁਨ ਖਡ਼ਗੇ ਦੀ ਅਗਵਾਈ ਵਿਚ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਨਾਲ ਦੋ ਵਾਰ ਮੀਟਿੰਗ ਕਰ ਚੁੱਕੇ ਹਨ, ਉੱਥੇ ਰਾਹੁਲ ਗਾਂਧੀ ਵੀ ਪੰਜਾਬ ਦੇ ਆਗੂਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਕਰ ਚੁੱਕੇ ਹਨ।

-PTCNews

adv-img
adv-img