Sun, Oct 25, 2026
Whatsapp

ਨਵਾਂਸ਼ਹਿਰ 'ਚ ਕੋਰੋਨਾ ਨੇ ਦਿੱਤੀ ਫ਼ਿਰ ਦਸਤਕ, ਬਲਾਚੌਰ 'ਚ ਇਕ ਮਰੀਜ਼ ਦੀ ਰਿਪੋਰਟ ਆਈ ਪਾਜ਼ੀਟਿਵ

Reported by:  PTC News Desk  Edited by:  Shanker Badra -- April 25th 2020 04:07 PM
ਨਵਾਂਸ਼ਹਿਰ 'ਚ ਕੋਰੋਨਾ ਨੇ ਦਿੱਤੀ ਫ਼ਿਰ ਦਸਤਕ, ਬਲਾਚੌਰ 'ਚ ਇਕ ਮਰੀਜ਼ ਦੀ ਰਿਪੋਰਟ ਆਈ ਪਾਜ਼ੀਟਿਵ

ਨਵਾਂਸ਼ਹਿਰ 'ਚ ਕੋਰੋਨਾ ਨੇ ਦਿੱਤੀ ਫ਼ਿਰ ਦਸਤਕ, ਬਲਾਚੌਰ 'ਚ ਇਕ ਮਰੀਜ਼ ਦੀ ਰਿਪੋਰਟ ਆਈ ਪਾਜ਼ੀਟਿਵ

ਨਵਾਂਸ਼ਹਿਰ 'ਚ ਕੋਰੋਨਾ ਨੇ ਦਿੱਤੀ ਫ਼ਿਰ ਦਸਤਕ, ਬਲਾਚੌਰ 'ਚ ਇਕ ਮਰੀਜ਼ ਦੀ ਰਿਪੋਰਟ ਆਈ ਪਾਜ਼ੀਟਿਵ:ਨਵਾਂਸ਼ਹਿਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵਾਂਸ਼ਹਿਰ ਨੂੰ ਕੋਰੋਨਾ ਤੋਂ ਮੁਕਤ ਹੋਇਆ ਹਾਲੇ 2 ਦਿਨ ਹੀ ਹੋਏ ਸਨ ਕਿ ਅੱਜ ਨਵਾਂਸ਼ਹਿਰ ਦੇ ਹਲਕੇ ਬਲਾਚੌਰ 'ਚਇਕ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਲੋਕਾਂ ਨੂੰ ਫ਼ਿਕਰ 'ਚ ਪਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਚੌਰ ਦੇ ਪਿੰਡ ਬੂਥਗੜ੍ਹ ਦੇ 32 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੀਟਿਵਆਈ ਹੈ। ਜਿਸ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਟਰੱਕ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਆਇਆ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਦੇ ਸੈਂਪਲ ਲੈ ਕੇ ਉਸ ਨੂੰ ਕੁਆਰੰਟਾਈਨ ਕਰ ਦਿੱਤਾ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਨਵਾਂਸ਼ਹਿਰ ਪੰਜਾਬ ਦਾ ਕੋਰੋਨਾ ਨੂੰ ਹਰਾਉਣ ਵਾਲਾ ਪਹਿਲਾਂ ਜ਼ਿਲ੍ਹਾ ਬਣਿਆ ਸੀ। ਨਵਾਂਸ਼ਹਿਰ ਵਿਖੇ ਪਹਿਲਾਂ ਕੁੱਲ 19 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚੋਂ 18 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ ਅਤੇ ਇੱਕ ਮਰੀਜ਼ ਪਿੰਡ ਪਠਲਾਵਾ ਵਿਖੇ ਗਿਆਨੀ ਬਲਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਅੱਜ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 306 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 63, ਜਲੰਧਰ – 63, ਪਟਿਆਲਾ – 61, ਪਠਾਨਕੋਟ – 25 , ਨਵਾਂਸ਼ਹਿਰ – 20 , ਲੁਧਿਆਣਾ – 17, ਅੰਮ੍ਰਿਤਸਰ – 14 , ਮਾਨਸਾ – 13, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 17 ਮੌਤਾਂ ਹੋ ਚੁੱਕੀਆਂ ਹਨ ਅਤੇ 70 ਮਰੀਜ਼ ਠੀਕ ਹੋ ਚੁੱਕੇ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK