ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਨਵਾਂ ਫਰਮਾਨ!
ਮਿਲੀ ਜਾਣਕਾਰੀ ਅਨੁਸਾਰ, ਬੋਰਡ ਦੇ ਬੁਲਾਰੇ ਨੇ ਕਿਹਾ ਹੈ ਕਿ ਸਿਲੇਬਸ 'ਚ ਜੋ ਚੋਣਵੇਂ ਵਿਸ਼ੇ ਹਨ, ਉਹਨਾਂ ਦੀ ਲਿਖਤੀ ਪ੍ਰੀਖਿਆ ਚਾਲੂ ਪ੍ਰਥਾ ਅਨੁਸਾਰ ਹੀ ਲਈ ਜਾਇਆ ਕਰੇਗੀ।
Punjab school education board: ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੋ ਵੀ ਨਤੀਜਾ ਕਾਰਡ ਬੋਰਡ ਵਲੋਂ ਜਾਰੀ ਕੀਤੇ ਜਾਇਆ ਕਰਨਗੇ, ਉਹਨਾਂ 'ਚ ਗਰੇਡਿੰਗ ਵਿਸ਼ਿਆਂ ਅਧੀਨ ਪ੍ਰਾਪਤ ਅੰਕ ਅਤੇ ਗਰੇਡ ਲਿਖੇ ਤਾਂ ਜ਼ਰੂਰ ਹੋਣਗੇ ਪਰ ਇਹਨਾਂ ਅੰਕਾਂ ਨੂੰ ਮੁੱਖ ਵਿਸ਼ਿਆਂ 'ਚ ਜੋੜ੍ਹਿਆ ਨਹੀਂ ਜਾਵੇਗਾ।
ਵਿਦਿਆਰਥੀ ਹੋਰ ਜਾਣਕਾਰੀ ਲੈਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਜਾ ਸਕਦੇ ਹਨ। ਇਸ ਸੰਬੰਧੀ ਵਿਸਥਾਰ-ਪੂਰਵਕ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਮੁਹੱਈਆ ਕਰਵਾ ਦਿੱਤੀ ਗਈ ਹੈ।
—PTC News