ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਕਰ ਸਕਣਗੇ ਭੁਗਤਾਨ

By Jagroop Kaur - June 01, 2021 11:06 pm

ਬੀਤੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਸੀ , ਅਤੇ ਬਿਜਲੀ ਦਰਾਂ ਨੂੰ ਘਟਾਇਆ ਗਿਆ ਸੀ , ਉਥੇ ਹੀ ਇਕ ਹੋਰ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਨੈਟ ਬੈਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਰੁਪਏ ਕਾਰਡ, ਮੋਬਾਇਲ ਵਾਲੈਟ, ਯੂ.ਪੀ.ਆਈ., ਆਰ.ਟੀ.ਜੀ.ਐੱਸ., ਨੈਫਟ ਰਾਹੀਂ ਬਿਜਲੀ ਬਿਲ੍ਹਾਂ ਦਾ ਭੁਗਤਾਨ ਕਰ ਸਕਦੇ ਹਨ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ

Read more : ਇਕ ਹੋਰ ਚੀਨੀ ਖ਼ਤਰਾ, ਦੁਨੀਆ ‘ਚ ਪਹਿਲੀ ਵਾਰ ਇਨਸਾਨ ਵਿਚ ਪਾਇਆ…

ਅਜਿਹਾ ਕਰਨ ਨਾਲ ਤੁਸੀਂ ਬਿੱਲਾਂ ਦਾ ਡਿਜੀਟਲ ਭੁਗਤਾਨ ਕਰ ਸਕਦੇ ਹੋ। ਕਤਾਰਾਂ ’ਚ ਖੜ੍ਹੇ ਹੋ ਕੇ ਬਿੱਲ ਦੇਣ ਵਾਲੇ ਸਿਸਟਮ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ-ਨਾਲ ਪੈਸੇ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ 0 ਜੁਲਾਈ 2021 ਤੋਂ ਬਿੱਲਾਂ ਦੇ ਡਿਜੀਟਲ ਭੁਗਤਾਨ ’ਤੇ 100 ਰੁਪਏ ਤੱਕ ਦੀ ਛੋਟ ਪਾਓ। ਦੱਸ ਦੇਈਏ ਕਿ ਮਿਤੀ 01.07.2021 ਤੋਂ ਬਾਅਦ 20,000 ਰੁਪਏ ਤੋਂ ਵੱਧ ਦੇ ਬਿੱਲਾਂ ਦਾ ਭੁਗਤਾਨ ਸਿਰਫ਼ ਡਿਜੀਟਲ ਤਰੀਕਿਆਂ ਰਾਹੀਂ ਹੀ ਕੀਤਾ ਜਾ ਸਕਦਾ ਹੈ।

adv-img
adv-img