Punjabi Model Commit Suicide: ਪੰਜਾਬੀ ਫਿਲਮ ਇੰਡਸਟਰੀ ਤੋਂ ਹਾਲ ਹੀ 'ਚ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸੁਚਿਤਾ ਕੌਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਹ ਮਹਿਜ਼ 23 ਸਾਲਾਂ ਦੀ ਸੀ। ਮਾਡਲ ਸੁਚਿਤਾ ਕੌਰ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਸ ਨੇ ਬਤੌਰ ਲੀਡ ਮਾਡਲ ਕਈ ਪੰਜਾਬੀ ਗੀਤਾਂ 'ਚ ਕੰਮ ਸੀ। ਸੁਚਿਤਾ ਕੌਰ ਨੇ ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਨੇ ਜ਼ੀਰਕਪੁਰ ਦਾ ਪੌਸ਼ ਇਲਾਕਾ ਵੀ.ਆਈ.ਪੀ. ਰੋਡ 'ਤੇ ਸਥਿਤ ਐਸਬੀਪੀ ਸਾਊਥ ਸਿਟੀ ਸੁਸਾਇਟੀ ਦੇ ਫਲੈਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਦੱਸ ਦਈਏ ਕਿ ਸੁਚਿਤਾ ਕੌਰ ਉਰਫ਼ ਇਨਾਇਤ ਹੁਸ਼ਿਆਰਪੁਰ ਦੀ ਵਸਨੀਕ ਸੀ, ਜੋ ਕਿ ਕੰਮ ਕਾਰਨ ਆਪਣੇ ਪਰਿਵਾਰ ਤੋਂ ਦੂਰ ਜ਼ੀਰਕਪੁਰ ਸੁਸਾਇਟੀ ਵਿੱਚ 1-ਬੀ.ਐਚ.ਕੇ ਫਲੈਟ ਵਿੱਚ ਕਿਰਾਏ 'ਤੇ ਰਹਿੰਦੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਜਦੋਂ ਫਲੈਟ ਦੇ ਅੰਦਰ ਜਾਂਚ ਕੀਤੀ ਗਈ ਤਾਂ ਉੱਥੇ ਪਈ ਇੱਕ ਡਾਇਰੀ ਵਿੱਚੋਂ ਸੁਚਿਤਾ ਵੱਲੋਂ ਅੰਗਰੇਜ਼ੀ ਵਿੱਚ ਲਿਖਿਆ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਿਸ ’ਚ ਉਸਨੇ ਤਣਾਅ ਦਾ ਕਾਰਨ ਦੱਸਿਆ ਹੈ। ਕੰਮ ਨਾ ਮਿਲਣ ਕਾਰਨ ਉਹ ਤਣਾਅ ’ਚ ਸੀ। ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਆਕਾਸ਼ ਦੀ ਸ਼ਿਕਾਇਤ 'ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਹ ਵੀ ਪੜ੍ਹੋ: Shehnaaz Gill Hospitalized: ਅਦਾਕਾਰਾ ਸ਼ਹਿਨਾਜ ਗਿੱਲ ਦੀ ਵਿਗੜੀ ਸਿਹਤ; ਹਸਪਤਾਲ ਹੋਈ ਭਰਤੀ, ਇੱਥੇ ਜਾਣੋ ਕਾਰਨ