Woman constable Amandeep Kaur : ਪੰਜਾਬ ਪੁਲਿਸ ਦੀ ਬਠਿੰਡਾ ਵਿੱਚ ਤੈਨਾਤ ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੀਰਵਾਰ ਵੱਡੀ ਰਾਹਤ ਮਿਲੀ। ਬਠਿੰਡਾ ਅਦਾਲਤ ਨੇ ਮੁਲਜ਼ਮ ਮਹਿਲਾ ਤਸਕਰ ਨੂੰ ਜ਼ਮਾਨਤ ਦੇ ਦਿੱਤੀ ਹੈ।''ਅਮਨਦੀਪ ਕੌਰ ਮਾਮਲੇ 'ਚ ਅਜੇ ਤੱਕ ਚਲਾਨ ਪੇਸ਼ ਨਹੀਂ ਕਰ ਸਕੀ ਪੁਲਿਸ''ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਅਦਾਲਤ ਵਿਖੇ ਅੱਜ ਸਵੇਰੇ ਹੋਈ ਬਹਿਸਬਾਜੀ ਤੋਂ ਬਾਅਦ ਆਖਿਰਕਾਰ ਹੁਣ ਅਦਾਲਤ ਨੇ ਮਹਿਲਾ ਕਾਂਸਟੇਬਲ ਨੂੰ ਜਮਾਨਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਨੇ ਇੱਕ ਮਹੀਨੇ ਤੋਂ ਇੱਕ ਦਿਨ ਘੱਟ ਜ਼ਮਾਨਤ ਮਿਲੀ ਹੈ।ਵਕੀਲ ਨੇ ਕਿਹਾ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਸਾਡੇ ਵੱਲੋਂ ਜ਼ਮਾਨਤ ਬਠਿੰਡਾ ਕੋਰਟ ਕੰਪਲੈਕਸ ਦੇ 19 ਨੰਬਰ ਵਿੱਚੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਚਲਾਨ ਵੀ ਨਹੀਂ ਪੇਸ਼ ਕੀਤਾ, ਇਥੋਂ ਤੱਕ ਕਿ ਇਹ ਰਿਕਵਰੀ ਜੋ ਕਿ ਹੈਵੀ ਨਹੀਂ ਸੀ।ਕੀ ਸੀ ਪੂਰਾ ਮਾਮਲਾਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਨੂੰ ਪੁਲਿਸ ਨੇ 2 ਅਪ੍ਰੈਲ ਨੂੰ ਬਾਦਲ ਰੋਡ ’ਤੇ ਪੁਲ ਨੇੜਿਓਂ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ ’ਚ ਲਿਆ ਸੀ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲਿਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਉਪਰੰਤ ਪੁਲਿਸ ਨੂੰ ਦੋ ਦਿਨ ਦਾ ਰਿਮਾਡ ਹਾਸਲ ਹੋਇਆ ਸੀ, ਪਰੰਤੂ ਇਸ ਪਿੱਛੋਂ ਪੇਸ਼ੀ ਦੌਰਾਨ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ਅਲ ਰਿਮਾਂਡ 'ਤੇ ਭੇਜ ਦਿੱਤਾ ਸੀ।