Blood Transfusion in Punjab - ਪੰਜਾਬ ਦੇ ਵਿੱਚ ਪਹਿਲੀ ਵਾਰ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਡਾਕਟਰਾਂ ਦੀ ਟੀਮ ਨੇ ਖੂਨ ਚੜਾਇਆ, ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ 34 ਸਾਲਾਂ ਗਰਭਵਤੀ ਮਾਂ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਨੂੰ ਖੂਨ ਚੜਾ ਕੇ ਉਸ ਦੀ ਜਾਨ ਬਚਾਈ ਗਈ।ਡਾਕਟਰਾਂ ਦੇ ਮੁਤਾਬਿਕ ਇਸ ਮੈਡੀਕਲ ਪ੍ਰਕਿਰਿਆ ਨੂੰ ਇੰਟਰਾ ਯੂਟਰੀਨ Blood Transfusion ਕਿਹਾ ਜਾਂਦਾ ਹੈ, ਜਿਸ ਵਿੱਚ ਅਲਟਰਾਸਾਊਂਡ ਦੀ ਮਦਦ ਤੋਂ ਸੂਈ ਦੇ ਜ਼ਰੀਏ ਗਰਭ ਦੇ ਵਿੱਚ ਪਲ ਰਹੇ ਭਰੂਣ ਨੂੰ ਖੂਨ ਦਿੱਤਾ ਜਾਂਦਾ ਹੈ। ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਅਤੇ ਇਹਦੇ ਗਰਭ ਵਿਵਸਥਾ ਦੇ ਦੌਰਾਨ ਗੰਭੀਰ ਅਨੀਮੀਆ ਤੋਂ ਜੂਝ ਰਹੇ ਭਰੂਣ ਦੇ ਲਈ ਜੀਵਨ ਰੱਖਿਅਕ ਕਦਮ ਮੰਨਿਆ ਗਿਆ।<iframe width=930 height=523 src=https://www.youtube.com/embed/KWrllKvltpM title=DMC Ludhiana : ਪੰਜਾਬ &#39;ਚ ਪਹਿਲੀ ਵਾਰ ਗਰਭ &#39;ਚ ਭਰੂਣ ਨੂੰ ਚੜ੍ਹਾਇਆ ਗਿਆ ਖ਼ੂਨ frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਡਾਕਟਰਾਂ ਅਨੁਸਾਰ ਇਸ ਕੇਸ ਵਿੱਚ ਔਰਤ ਦੀ ਪਿਛਲੀ ਪ੍ਰੈਗਨੈਂਸੀ ਦੇ ਵਿੱਚ ਅੱਠਵੇਂ ਮਹੀਨੇ ਦੌਰਾਨ ਬੱਚਾ ਗਰਭ ਦੇ ਵਿੱਚ ਹੀ ਮਰ ਗਿਆ ਸੀ, ਇਸ ਵਾਰ ਡਾਕਟਰਾਂ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਆਈ ਸੀਟੀ ਟੈਸਟ ਪੌਜ਼ੀਟਿਵ ਪਾਇਆ, ਜਿਸ 'ਤੇ ਇਸ ਸਪੱਸ਼ਟ ਹੋਇਆ ਕਿ ਮਾਂ ਦੇ ਖੂਨ ਵਿੱਚ ਬਣਨ ਵਾਲੀ ਐਂਟੀ ਬਾਡੀਜ਼ ਬੱਚੇ ਦੇ ਖੂਨ 'ਤੇ ਹਮਲਾ ਕਰ ਰਹੀ, ਅਲਟਰਾ ਸਾਊਂਡ ਦੇ ਜ਼ਰੀਏ ਜਦੋਂ ਚੈੱਕ ਕੀਤਾ ਗਿਆ ਤਾਂ ਭਰੂਣ ਦੇ ਵਿੱਚ ਖੂਨ ਦੀ ਭਾਰੀ ਕਮੀ ਪਾਈ ਗਈ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਤੈਅ ਕੀਤਾ ਕਿ ਬੱਚੇ ਨੂੰ ਗਰਭ ਦੇ ਵਿੱਚ ਹੀ ਖੂਨ ਚੜਾਇਆ ਜਾਵੇ। ਇਹ ਤਕਨੀਕ ਉਹਨਾਂ ਔਰਤਾਂ ਦੇ ਲਈ ਵਰਦਾਨ ਸਾਬਿਤ ਹੋ ਸਕਦੀ ਹੈ, ਜਿਨ੍ਹਾਂ ਦੀ ਪਿਛਲੀ ਪ੍ਰੈਗਨੈਂਟ ਸੀ ਖਰਾਬ ਰਹੀ।ਡਾਕਟਰਾਂ ਮੁਤਾਬਿਕ ਇਸ ਤੋਂ ਪਹਿਲੇ ਇਹੋ ਜਿਹੀ ਤਕਨੀਕ ਨਹੀਂ ਸੀ ਅਤੇ ਬੱਚੇ ਨੂੰ ਜਨਮ ਤੇ ਬਾਅਦ ਹੀ ਖੂਨ ਚੜਾਇਆ ਜਾਂਦਾ ਸੀ, ਜਿਸ ਦੇ ਵਿੱਚ ਰਿਸਕ ਜ਼ਿਆਦਾ ਹੁੰਦਾ ਸੀ। ਡਾਕਟਰ ਮੁਤਾਬਿਕ ਹੁਣ ਮਾਂ ਦੇ ਗਰਭ ਦੇ ਵਿੱਚ ਹੀ ਬੱਚੇ ਨੂੰ ਖੂਨ ਦੇਖ ਕੇ ਕੇਵਲ ਭਰੂਣ ਦੀ ਜਾਨ ਹੀ ਨਹੀਂ ਬਚਾਈ ਜਾ ਸਕਦੀ ਹੈ, ਸਗੋਂ ਬੱਚੇ ਦਾ ਵਿਕਾਸ ਵੀ ਕੀਤਾ ਜਾ ਸਕਦਾ।