Retreat Ceremony Cancelled : ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ 'ਤੇ ਤਣਾਅ ਦੇ ਕਾਰਨ, ਬੀਐਸਐਫ ਨੇ ਅੱਜ ਤੋਂ ਅਟਾਰੀ ਸਰਹੱਦ 'ਤੇ ਹੋਣ ਵਾਲੇ ਰਿਟਰੀਟ ਸੈਰੇਮਨੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੂਜੇ ਪਾਸੇ ਹੁਣ ਹੁਸੈਨੀਵਾਲਾ ਜੁਆਇੰਟ ਪੁਆਇੰਟ 'ਤੇ ਸ਼ਾਮ ਦਾ ਰਿਟਰੀਟ ਸਮਾਰੋਹ ਨਹੀਂ ਹੋਵੇਗਾ। ਇਸ ਹੁਕਮ ਨੂੰ ਦੇਖ ਕੇ ਲੋਕਾਂ ਦੇ ਦਿਲਾਂ ਵਿੱਚ ਜੰਗ ਦਾ ਡਰ ਵਧਣ ਲੱਗ ਪਿਆ ਹੈ। ਲੋਕਾਂ ਨੇ ਹੁਣ ਖਾਣਾ ਅਤੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਵਾਹਘਾ ਸਰਹੱਦ ’ਤੇ ਹੋਣ ਵਾਲੀ ਰਿਟਰੀਟ ਸੈਰੇਮਨੀ ਨਹੀਂ ਹੋਵੇਗੀ। ਨਾਲ ਹੀ ਦਰਸ਼ਕ ਗੈਲਰੀ ’ਚ ਲੋਕਾਂ ਦੀ ਐਂਟਰੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਝੰਡਾ ਉਤਾਰਨ ਦੀ ਰਸਮ ਕੀਤੀ ਜਾਂਦੀ ਰਹੇਗੀ। ਇਸ ਤੋਂ ਇਲਾਵਾ ਪੰਜਾਬ ਦੇ 5 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਅੱਜ ਪੰਜਾਬ ਵਿੱਚ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਤੋਂ ਅੱਜ ਜਾਣ ਵਾਲੀਆਂ ਸਾਰੀਆਂ 22 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅੰਬਾਲਾ ਵਿੱਚ ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀਆਂ ਟੀਮਾਂ ਕੈਂਟ ਰੇਲਵੇ ਸਟੇਸ਼ਨ 'ਤੇ ਲੋਕਾਂ ਦੇ ਸਾਮਾਨ ਦੀ ਜਾਂਚ ਕਰ ਰਹੀਆਂ ਹਨ। ਟ੍ਰੇਨ ਵਿੱਚ ਬੈਠੇ ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : BlackOut In Punjab : ਜਾਣੋ ਪੰਜਾਬ ਦੇ ਕਿੰਨ੍ਹੇ ਸ਼ਹਿਰਾਂ ’ਚ ਅਤੇ ਕਿੰਨੇ ਸਮੇਂ ਤੱਕ ਰਹੇਗਾ ਬਲੈਕਆਊਟ, ਇੱਥੇ ਦੇਖੋ ਪੂਰੀ ਲਿਸਟ