Tue, Dec 23, 2025
Whatsapp

ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

Reported by:  PTC News Desk  Edited by:  Jashan A -- March 18th 2019 09:24 PM
ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ,ਮਾਨਸਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਦਾ ਰਸਤਾ ਅਪਣਾਉਂਦੇ ਹਨ ਤੇ ਪਰਿਵਾਰ ਨੂੰ ਪਿੱਛੇ ਛੱਡ ਕੇ ਬਾਹਰ ਚਲੇ ਜਾਂਦੇ ਹਨ। ਪਰ ਬਾਹਰ ਜਾ ਕੇ ਇਹ ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ,ਜਿਸ 'ਚ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ। [caption id="attachment_271323" align="aligncenter" width="300"]death ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ[/caption] ਅਜਿਹਾ ਹੀ ਤਾਜ਼ਾ ਮਾਮਲਾ ਮਲੇਸ਼ੀਆ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਕਾਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਕਿਸ਼ਨਗੜ੍ਹ ਨਾਲ ਸਬੰਧ ਰੱਖਦਾ ਸੀ। ਹੋਰ ਪੜ੍ਹੋ: ਰੋਜ਼ੀ-ਰੋਟੀ ਕਮਾਉਣ ਖ਼ਾਤਰ ਅਮਰੀਕਾ ਜਾ ਰਹੇ ਨੌਜਵਾਨ ਦੀ ਪਨਾਮਾ ਦੇ ਜੰਗਲਾਂ ‘ਚ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਦੋ ਭਰਾਵਾਂ 'ਚੋਂ ਛੋਟੇ ਭਰਾ ਨੌਜਵਾਨ ਬਲਕਾਰ ਸਿੰਘ ਨੇ 8 ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ੀ ਧਰਤੀ ਮਲੇਸ਼ੀਆ ਜਾ ਕੇ ਮਿਹਨਤ ਮਜ਼ਦੂਰੀ ਸ਼ੁਰੂ ਕੀਤੀ। ਕਈ ਮਹੀਨੇ ਤੋਂ ਬਾਅਦ ਫਰਵਰੀ ਮਹੀਨੇ 'ਚ ਘਰ ਵਾਪਸ ਪਰਤਿਆ ਤੇ ਮਹੀਨਾ ਭਰ ਮਾਂ-ਬਾਪ ਕੋਲ ਗੁਜ਼ਾਰ ਕੇ 9 ਮਾਰਚ ਨੂੰ ਹੀ ਵਾਪਸ ਮਲੇਸ਼ੀਆ ਪਰਤਿਆ ਸੀ ਕਿ ਗਿਆਰਾਂ ਮਾਰਚ ਨੂੰ ਉਸ ਦੀ ਲਾਸ਼ ਮਲੇਸ਼ੀਆ ਵਾਲੇ ਘਰ ਵਿਖੇ ਮਿਲੀ ਸੀ। [caption id="attachment_271324" align="aligncenter" width="300"]death ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਚ ਸੋਗ ਦੀ ਲਹਿਰ[/caption] ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਲਕਾਰ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਫੈਲ ਗਈ। -PTC News


Top News view more...

Latest News view more...

PTC NETWORK
PTC NETWORK