ਪੰਜਾਬੀਆਂ ਨੇ ਜਤਾਇਆ ਰੋਸ - ਕਿਹਾ ਪੰਜਾਬੀ ਬੋਲੀ ਨਾਲ ਵਿਤਕਰਾ ਸਹਿਣ ਨਹੀਂ, ਕੀਤਾ ਇਹ ਕੰਮ, ਦੇਖੋ ਵੀਡੀਓ!
ਪੰਜਾਬੀ ਬੋਲੀ ਅਤੇ ਬਣਦੇ ਅਧਿਕਾਰਾਂ ਨੂੰ ਲੈ ਕੇ ਪੰਜਾਬੀਆਂ ਵੱਲੋਂ ਕਾਫੀ ਦੇਰ ਤੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ।
ਹੁਣ, ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਦਰਜਾ ਨਾ ਦਿੱਤਾ ਜਾਣ ਕਾਰਨ ਪੰਜਾਬੀਆਂ ਦੇ ਰੋਸ 'ਚ ਵਾਧਾ ਹੋਇਆ ਹੈ।
ਉਹਨਾਂ ਦੇ ਇਸ ਰੋਸ ਦਾ ਸਰਕਾਰ ਵੱਲੋਂ ਕੋਈ ਸੰਤੋਸ਼ਜਨਕ ਜਵਾਬ ਨਾ ਮਿਲਣ 'ਤੇ ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਸਾਈਨ ਬੋਰਡਾਂ 'ਤੇ ਕਾਲਖ ਨਾਲ ਪੋਚਾ ਫੇਰਣਾ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗ ਨਾ ਮੰਨੀ ਜਾਣ ਕਾਰਨ ਹੁਣ ਉਹਨਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਹਲ ਨਹੀਂ ਬਚਿਆ ਹੈ।
ਦੇਖੋ ਵੀਡੀਓ:
—PTC News