Fri, Dec 19, 2025
Whatsapp

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਆਰਐਸਐਸ ਮਾਣਹਾਨੀ ਕੇਸ ਵਿਚ ਹੋਏ ਤੈਅ ਦੋਸ਼

Reported by:  PTC News Desk  Edited by:  Shanker Badra -- June 12th 2018 02:50 PM
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਆਰਐਸਐਸ ਮਾਣਹਾਨੀ ਕੇਸ ਵਿਚ ਹੋਏ ਤੈਅ ਦੋਸ਼

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਆਰਐਸਐਸ ਮਾਣਹਾਨੀ ਕੇਸ ਵਿਚ ਹੋਏ ਤੈਅ ਦੋਸ਼

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਆਰਐਸਐਸ ਮਾਣਹਾਨੀ ਕੇਸ ਵਿਚ ਹੋਏ ਤੈਅ ਦੋਸ਼:ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਰਐਸਐਸ ਮਾਣਹਾਨੀ ਕੇਸ ਵਿੱਚ ਮਹਾਰਾਸ਼ਟਰ ਦੀ ਭਿਵੰਡੀ ਅਦਾਲਤ ਵਿਚ ਪੇਸ਼ ਹੋਏ ਸਨ।ਰਾਹੁਲ ਗਾਂਧੀ ਨੇ ਬਿਆਨ ਦਰਜ ਕਰਵਾਉਂਦੇ ਹੋਏ ਅਪਣੀ ਸਫ਼ਾਈ ਵਿਚ ਕਿਹਾ ਕਿ ਮੈਂ ਦੋਸ਼ੀ ਨਹੀਂ ਹਾਂ।ਰਾਹੁਲ ਦੇ ਨਾਲ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਅਤੇ ਅਸ਼ੋਕ ਗਹਿਲੋਤ ਅਦਾਲਤ 'ਚ ਮੌਜੂਦ ਸਨ। ਅਦਾਲਤ ਨੇ ਰਾਹੁਲ ਉੱਤੇ ਆਈਪੀਸੀ ਦੀ ਧਾਰਾ 499 ਅਤੇ 500 ਦੇ ਤਹਿਤ ਇਲਜ਼ਾਮ ਤੈਅ ਕੀਤੇ ਹਨ।ਰਾਹੁਲ ਗਾਂਧੀ ਵਿਰੁੱਧ ਅਦਾਲਤ ਵਿਚ ਆਰਐਸਐਸ ਦੇ ਖਿਲਾਫ ਟਿੱਪਣੀ ਕਰਨ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।ਰਾਹੁਲ ਗਾਂਧੀ ਨੇ 6 ਮਾਰਚ 2014 ਨੂੰ ਇੱਕ ਚੋਣ ਰੈਲੀ ਵਿਚ ਮਹਾਤਮਾ ਗਾਂਧੀ ਦੀ ਹੱਤਿਆ ਨੂੰ ਆਰਐਸਐਸ ਨਾਲ ਜੋੜਿਆ ਸੀ। ਉਸ ਭਾਸ਼ਣ ਵਿਚ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਦੇ ਪਿੱਛੇ ਆਰ.ਐਸ.ਐਸ ਦਾ ਹੱਥ ਸੀ।ਜਿਸ ਤੋਂ ਬਾਅਦ ਸੰਘ ਕਰਮਚਾਰੀ ਰਾਜੇਸ਼ ਕੁੰਟੇ ਨੇ 2014 ਵਿਚ ਭਿਵੰਡੀ 'ਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਦੇ ਬਾਅਦ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ।ਕੋਰਟ ਨੇ 2 ਮਈ ਨੂੰ ਕਾਂਗਰਸ ਪ੍ਰਧਾਨ ਨੂੰ 12 ਜੂਨ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। -PTCNews


Top News view more...

Latest News view more...

PTC NETWORK
PTC NETWORK