Sun, Dec 15, 2024
Whatsapp

ਰੇਲਵੇ ਨੇ ਸੂਬਿਆਂ ਤੱਕ ਕੋਲਾ ਪਹੁੰਚਾਉਣ ਲਈ ਬਣਾਇਆ ਐਮਰਜੈਂਸੀ ਰੂਟ, ਕਈ ਟਰੇਨਾਂ ਕੀਤੀਆਂ ਰੱਦ

Reported by:  PTC News Desk  Edited by:  Riya Bawa -- April 28th 2022 12:26 PM
ਰੇਲਵੇ ਨੇ ਸੂਬਿਆਂ ਤੱਕ ਕੋਲਾ ਪਹੁੰਚਾਉਣ ਲਈ ਬਣਾਇਆ ਐਮਰਜੈਂਸੀ ਰੂਟ, ਕਈ ਟਰੇਨਾਂ ਕੀਤੀਆਂ ਰੱਦ

ਰੇਲਵੇ ਨੇ ਸੂਬਿਆਂ ਤੱਕ ਕੋਲਾ ਪਹੁੰਚਾਉਣ ਲਈ ਬਣਾਇਆ ਐਮਰਜੈਂਸੀ ਰੂਟ, ਕਈ ਟਰੇਨਾਂ ਕੀਤੀਆਂ ਰੱਦ

Power Crisis: ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਅਤੇ ਕੋਲੇ ਦੀ ਕਮੀ ਕਾਰਨ ਯੂਪੀ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸਮੇਤ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ, ਰੇਲਵੇ ਬੋਰਡ ਨੇ ਯੂਪੀ ਵਿੱਚ ਬਿਜਲੀ ਸਪਲਾਈ ਬਣਾਈ ਰੱਖਣ ਵਿੱਚ ਮਦਦ ਲਈ ਅੱਠ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰ ਦਿੱਤਾ। Power Crisis ਦਰਅਸਲ, ਇਹ ਰੇਲ ਗੱਡੀਆਂ ਇਸ ਲਈ ਰੱਦ ਕੀਤੀਆਂ ਗਈਆਂ ਸਨ ਤਾਂ ਜੋ ਤਾਪ ਬਿਜਲੀ ਘਰ ਲਈ ਸਪਲਾਈ ਕੀਤੀਆਂ ਜਾ ਰਹੀਆਂ ਕੋਲੇ ਨਾਲ ਭਰੀਆਂ ਮਾਲ ਗੱਡੀਆਂ ਨੂੰ ਆਸਾਨੀ ਨਾਲ ਰਸਤਾ ਮੁਹੱਈਆ ਕਰਵਾਇਆ ਜਾ ਸਕੇ ਅਤੇ ਕੋਲਾ ਸਮੇਂ ਸਿਰ ਪਹੁੰਚ ਸਕੇ। ਦੂਜੇ ਪਾਸੇ ਰਾਜਸਥਾਨ 'ਚ ਸਰਕਾਰ ਨੇ 3 ਘੰਟੇ ਬਿਜਲੀ ਕੱਟ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ 'ਚ ਸ਼ਿਫਟ ਕੀਤੇ ਜਾਣਗੇ 50 ਦੇ ਕਰੀਬ ਖ਼ਤਰਨਾਕ ਗੈਂਗਸਟਰ ਜਾਣਕਾਰੀ ਮੁਤਾਬਕ ਰੇਲਵੇ ਬੋਰਡ ਨੇ ਇਹ ਫੈਸਲਾ ਉੱਤਰ ਪ੍ਰਦੇਸ਼ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਹੈ ਕਿਉਂਕਿ ਤਾਪਮਾਨ ਵਧਣ ਕਾਰਨ ਸੂਬੇ 'ਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਕਾਰਨ ਉੱਤਰੀ ਰੇਲਵੇ ਨੇ ਇਹ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਜਿਨ੍ਹਾਂ ਐਕਸਪ੍ਰੈੱਸ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ 'ਚ ਲਖਨਊ-ਮੇਰਠ ਐਕਸਪ੍ਰੈੱਸ (22453), ਪ੍ਰਯਾਗਰਾਜ ਸੰਗਮ-ਬਰੇਲੀ ਐਕਸਪ੍ਰੈੱਸ (14307) ਸਮੇਤ 8 ਟਰੇਨਾਂ ਸ਼ਾਮਲ ਹਨ। ਰੇਲਵੇ ਨੇ ਸੂਬਿਆਂ ਤੱਕ ਕੋਲਾ ਪਹੁੰਚਾਉਣ ਲਈ ਬਣਾਇਆ ਐਮਰਜੈਂਸੀ ਰੂਟ, ਕਈ ਟਰੇਨਾਂ ਕੀਤੀਆਂ ਰੱਦ ਇਹ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ - ਲਖਨਊ-ਮੇਰਠ ਐਕਸਪ੍ਰੈਸ (22453) - ਪ੍ਰਯਾਗਰਾਜ ਸੰਗਮ - ਬਰੇਲੀ ਐਕਸਪ੍ਰੈਸ (14307) - ਬਰੇਲੀ-ਪ੍ਰਯਾਗਰਾਜ ਸੰਗਮ ਐਕਸਪ੍ਰੈਸ (14308) - ਰੋਜ਼ਾ-ਬਰੇਲੀ ਐਕਸਪ੍ਰੈਸ (04379) - ਮੁਰਾਦਾਬਾਦ - ਕਾਠਗੋਦਾਮ ਐਕਸਪ੍ਰੈਸ (05332)। - ਮੇਰਠ-ਲਖਨਊ ਐਕਸਪ੍ਰੈਸ (22454) - ਬਰੇਲੀ-ਰੋਜ਼ਾ ਐਕਸਪ੍ਰੈਸ (04380) ਕਾਠਗੋਦਾਮ - ਮੁਰਾਦਾਬਾਦ ਐਕਸਪ੍ਰੈਸ (05331) ਹੈ। ਸਰਕਾਰ ਮੁਤਾਬਕ ਹੁਣ ਸੂਬੇ ਦੇ ਪੇਂਡੂ ਖੇਤਰਾਂ 'ਚ 3 ਘੰਟੇ, ਜ਼ਿਲਾ ਪੱਧਰ 'ਤੇ 2 ਘੰਟੇ ਅਤੇ ਡਵੀਜ਼ਨ ਪੱਧਰ 'ਤੇ 1 ਘੰਟੇ ਬਿਜਲੀ ਕੱਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਬੇ ਦੇ ਊਰਜਾ ਮੰਤਰੀ ਭੰਵਰ ਸਿੰਘ ਭਾਟੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੋਲੇ ਦਾ ਸੰਕਟ ਹੈ। ਅਸੀਂ ਇੱਕ ਯੂਨਿਟ ਲਈ 15 ਰੁਪਏ ਤੱਕ ਦੇ ਰਹੇ ਹਾਂ ਪਰ ਸਾਨੂੰ ਬਿਜਲੀ ਨਹੀਂ ਮਿਲ ਰਹੀ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 6 ਤੋਂ 7 ਘੰਟੇ ਦਾ ਬਿਜਲੀ ਕੱਟ ਹੈ। ਰੇਲਵੇ ਨੇ ਸੂਬਿਆਂ ਤੱਕ ਕੋਲਾ ਪਹੁੰਚਾਉਣ ਲਈ ਬਣਾਇਆ ਐਮਰਜੈਂਸੀ ਰੂਟ, ਕਈ ਟਰੇਨਾਂ ਕੀਤੀਆਂ ਰੱਦ ਬਿਜਲੀ ਦੀ ਭਾਰੀ ਕਮੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਉਦਯੋਗਿਕ ਇਕਾਈਆਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਹੈ ਕਿ ਬਿਜਲੀ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ। ਰਾਜਸਥਾਨ ਵਿੱਚ 1.7 ਲੱਖ ਉਦਯੋਗਿਕ ਇਕਾਈਆਂ ਹਨ। ਇਨ੍ਹਾਂ ਵਿੱਚੋਂ 1.27 ਲੱਖ ਛੋਟੀਆਂ ਅਤੇ 33000 ਮੱਧਮ ਇਕਾਈਆਂ ਹਨ। ਬਿਜਲੀ ਸੰਕਟ ਕਾਰਨ ਇਨ੍ਹਾਂ ਦਾ ਉਤਪਾਦਨ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। -PTC News


Top News view more...

Latest News view more...

PTC NETWORK