Fri, Apr 19, 2024
Whatsapp

ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ  

Written by  Shanker Badra -- March 12th 2021 11:46 AM
ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ  

ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ  

ਨਵੀਂ ਦਿੱਲੀ : ਪੰਜਾਬ ਸਮੇਤ ਦਿੱਲੀ ਵਿਚ ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਤੇਜ਼ ਹਵਾਵਾਂ ਨਾਲ ਅਸਮਾਨ ਵਿਚ ਬੱਦਲ ਛਾਏ ਹੋਏ ਹਨ। ਅੱਜ ਸਵੇਰ ਤੋਂ ਹਲਕੀ ਬਾਰਿਸ਼ ਹੋਣ ਕਾਰਨ ਤਾਪਮਾਨ ‘ਚ ਗਿਰਾਵਟ ਆ ਗਈ ਹੈ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। [caption id="attachment_481021" align="aligncenter" width="263"]Rain -Weather in punjab : ​Delhi, Punjab, Haryana and Parts of North India to Receive Rainfall Till March 12 ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ[/caption] ਪੜ੍ਹੋ ਹੋਰ ਖ਼ਬਰਾਂ : ਸਵਾ ਰੁਪਏ ਦੇ ਸ਼ਗਨ ਨਾਲ ਕਰਵਾਏ ਗਏ ਆਨੰਦ ਕਾਰਜ, ਤੋਹਫੇ ਵੀ ਨਹੀਂ ਲਏ ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇਸ ਦੌਰਾਨ ਕਣਕ ਦੀ ਫ਼ਸਲ ਪੱਕਣ ਕਿਨਾਰੇ ਹੋਣ ਕਾਰਨ ਮੌਸਮ ਦੀ ਖ਼ਰਾਬੀ ਕਰਕੇ ਤੇਲਾ ਅਤੇ ਹੋਰ ਬਿਮਾਰੀਆਂ ਪੈਣ ਦਾ ਡਰ ਹੈ, ਜਿਸ ਦੇ ਚੱਲਦਿਆਂ ਕਿਸਾਨ ਚਿੰਤਾ 'ਚ ਹਨ। ਇਨ੍ਹਾਂ ਤੇਜ਼ ਹਵਾਵਾਂ ਕਾਰਨ ਕਈ ਹਿੱਸਿਆਂ ‘ਚ ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ। [caption id="attachment_481023" align="aligncenter" width="770"]Rain -Weather in punjab : ​Delhi, Punjab, Haryana and Parts of North India to Receive Rainfall Till March 12 ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ[/caption] ਅੱਜ ਦਿੱਲੀ ਅਤੇ ਨੋਇਡਾ ਸਮੇਤ ਕਈ ਇਲਾਕਿਆਂ ਵਿਚ ਬੱਦਲ ਛਾਏ ਰਹੇ ਅਤੇ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਵੀਰਵਾਰ ਨੂੰ ਵੀ ਮੌਸਮ ਵਿਭਾਗ ਨੇ ਦਿੱਲੀ ਵਿਚ ਬੱਦਲ ਛਾਏ ਰਹਿਣ ਨਾਲ ਹਲਕੀ ਬੂੰਦ ਪੈਣ ਦੀ ਭਵਿੱਖਬਾਣੀ ਕੀਤੀ ਸੀ। [caption id="attachment_481024" align="aligncenter" width="700"]Rain -Weather in punjab : ​Delhi, Punjab, Haryana and Parts of North India to Receive Rainfall Till March 12 ਪੰਜਾਬ ,ਦਿੱਲੀ-ਐਨਸੀਆਰ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਅਸਮਾਨ 'ਚ ਛਾਏ ਬੱਦਲ[/caption] ਹਾਲਾਂਕਿ, ਦੋ ਦਿਨਾਂ ਤੋਂ ਦਿੱਲੀ ਵਿੱਚ ਮੌਸਮ ਕਈ ਵਾਰ ਬੱਦਲਵਾਈ ਅਤੇ ਕਦੀ ਧੁੱਪ ਸੀ। ਪਿਛਲੇ ਕੁਝ ਦਿਨਾਂ ਤੋਂ ਧੁੱਪ ਕਾਰਨ ਦਿੱਲੀ-ਐਨਸੀਆਰ ਦਾ ਤਾਪਮਾਨ ਜਿੱਥੇ ਲਗਾਤਾਰ ਵੱਧ ਰਿਹਾ ਸੀ, ਉਥੇ ਇਸ ਬਾਰਸ਼ ਨੇ ਇਸ ਤੋਂ ਰਾਹਤ ਦਿੱਤੀ ਹੈ। ਕੁਝ ਦਿਨਾਂ ਦੀ ਖਿੜ੍ਹੀ ਧੁੱਪ ਤੋਂ ਬਾਅਦ ਹੁਣ ਬਾਰਿਸ਼ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ ਹੈ। [caption id="attachment_481020" align="aligncenter" width="701"]Rain -Weather in punjab : ​Delhi, Punjab, Haryana and Parts of North India to Receive Rainfall Till March 12 Rain -Weather in punjab : ​Delhi, Punjab, Haryana and Parts of North India to Receive Rainfall Till March 12[/caption] ਓਧਰ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਅੱਜ ਦਿੱਲੀ ਵਿੱਚ ਗੜੇਮਾਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। -PTCNews


Top News view more...

Latest News view more...