Thu, May 9, 2024
Whatsapp

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ 'ਤੇ ਲਾਇਆ ਵੱਡਾ ਦੋਸ਼ ,ਅੱਜ ਰਿੰਗ ਵਿੱਚ ਮੁੜ ਕਰ ਸਕਦੀ ਹੈ ਡਾਂਸ

Written by  Shanker Badra -- November 13th 2018 11:12 AM
ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ 'ਤੇ ਲਾਇਆ ਵੱਡਾ ਦੋਸ਼ ,ਅੱਜ ਰਿੰਗ ਵਿੱਚ ਮੁੜ ਕਰ ਸਕਦੀ ਹੈ ਡਾਂਸ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ 'ਤੇ ਲਾਇਆ ਵੱਡਾ ਦੋਸ਼ ,ਅੱਜ ਰਿੰਗ ਵਿੱਚ ਮੁੜ ਕਰ ਸਕਦੀ ਹੈ ਡਾਂਸ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ 'ਤੇ ਲਾਇਆ ਵੱਡਾ ਦੋਸ਼ ,ਅੱਜ ਰਿੰਗ ਵਿੱਚ ਮੁੜ ਕਰ ਸਕਦੀ ਹੈ ਡਾਂਸ:ਅੰਬਾਲਾ : ਮਹਿਲਾ ਰੈਸਲਰ ਵੱਲੋਂ ਪਟਕੇ ਜਾਣ ਤੋਂ ਬਾਅਦ ਜ਼ਖ਼ਮੀ ਹੋਈ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ 'ਤੇ ਵੱਡਾ ਦੋਸ਼ ਲਾਇਆ ਹੈ।ਰਾਖੀ ਸਾਵੰਤ ਨੇ ਕਿਹਾ, "ਹੋ ਸਕਦਾ ਹੈ ਤਨੂੰਸ਼੍ਰੀ ਦੱਤਾ ਨੇ ਵਿਦੇਸ਼ੀ ਰੈਸਲਰ ਨੂੰ ਮੈਨੂੰ ਮਾਰਨ ਲਈ ਪੈਸੇ ਦਿੱਤੇ ਹੋਣ।ਰਾਖੀ ਸਾਵੰਤ ਨੇ ਮੀਟੂ ਮੁਹਿੰਮ ਅਤੇ ਤਨੂਸ਼੍ਰੀ ਦੱਤਾ 'ਤੇ ਦੋਸ਼ ਲਾਉਂਦੇ ਹੋਏ ਕਿਹਾ, "ਇਨ੍ਹਾਂ ਲੋਕਾਂ ਨੇ ਮੈਨੂੰ ਮਾਰਨ ਲਈ ਪੈਸੇ ਦਿੱਤੇ ਹੋਣਗੇ,ਜਿਸ ਕਾਰਨ ਰੈਸਲਰ ਮੇਰੇ 'ਤੇ ਜਾਨਵਰਾਂ ਵਾਂਗ ਟੁੱਟ ਪਈ। ਇਸ ਸਮੇਂ ਰਾਖੀ ਸਾਵੰਤ ਨੇ ਹਰਿਆਣਾਂ ਦੀਆਂ ਪਹਿਲਵਾਨ ਖਿਡਾਰਣਾਂ ਗੀਤਾ ਫ਼ੋਗਾਟ ਅਤੇ ਬਬੀਤਾ ਫ਼ੋਗਾਟ ਨੂੰ ਆਪਣਾ ਬਦਲਾ ਲੈਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪਹਿਲਵਾਨਾਂ ਨੂੰ ਵਿਦੇਸ਼ੀਆਂ ਨੂੰ ਆਪਣਾ ਜ਼ੋਰ ਵਿਖਾਉਣਾ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਰਾਖੀ ਸਾਵੰਤ ਅੱਜ ਰਿੰਗ 'ਚ ਮੁੜ ਡਾਂਸ ਕਰ ਸਕਦੀ ਹੈ।ਮੰਗਲਵਾਰ ਨੂੰ ਰਿੰਗ ਵਿੱਚ ਡਾਂਸ ਕੀਤੇ ਜਾਣ ਨੂੰ ਲੈ ਕੇ ਰਾਖੀ ਸਾਵੰਤ ਨੇ ਕਿਹਾ ਕਿ ਉਹ ਇਸ ਹਾਲਤ 'ਚ ਤਾਂ ਨਹੀਂ ਹੈ ਕਿ ਡਾਂਸ ਕਰ ਸਕੇ ਪਰ ਦ ਗ੍ਰੇਟ ਖਲੀ ਨਾਲ ਉਨ੍ਹਾਂ ਦਾ ਕਾਨਟ੍ਰੈਕਟ ਹੈ ਤੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ, ਅਜਿਹੇ 'ਚ ਹੋਰ ਕੋਈ ਰਾਹ ਨਹੀਂ ਹੈ। ਦਰਅਸਲ ਬੀਤੇ ਐਤਵਾਰ ਨੂੰ ਬਿਗ ਫ਼ਾਈਟਰ ਦੌਰਾਨ ਔਰਤ ਰੈਸਲਰਾਂ ਵਿਚਾਲੇ ਮੁਕਾਬਲੇ ਹੋਏ ਸਨ।ਉਸ ਦੌਰਾਨ ਵਿਦੇਸ਼ੀ ਮਹਿਲਾ ਰੈਸਲਰ ਰਾਈਵਲ ਨੇ ਆਪਣਾ ਮੁਕਾਬਲਾ ਜਿੱਤਣ ਤੋਂ ਬਾਅਦ ਓਪਨ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਭਾਰਤੀ ਮਹਿਲਾ 'ਚ ਦਮ ਹੈ ਤਾਂ ਉਹ ਉਸ ਨਾਲ ਆ ਕੇ ਲੜੇ ਪਰ ਕੋਈ ਔਰਤ ਤਿਆਰ ਨਹੀਂ ਹੋਈ।ਇਸ ਤੋਂ ਬਾਅਦ ਰਾਖੀ ਸਾਵੰਤ ਸਟੇਜ 'ਤੇ ਆ ਗਈ ਅਤੇ ਔਰਤ ਰੈਸਲਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਸ ਵਿੱਚ ਦਮ ਹੈ ਤਾਂ ਉਸ ਵਾਂਗ ਡਾਂਸ ਕਰ ਕੇ ਦਿਖਾਵੇ।ਇਸ ਤੋਂ ਬਾਅਦ ਦੋਹਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਰਾਖੀ ਸਾਵੰਤ ਦਾ ਡਾਂਸ ਵੇਖ ਕੇ ਸਾਰੇ ਲੋਕ ਹੂਟਿੰਗ ਕਰ ਰਹੇ ਸਨ।ਇਸ ਦੌਰਾਨ ਰਾਖੀ, ਰਾਈਵਲ ਨੂੰ ਖਿਝਾਉਂਦੀ ਨਜ਼ਰ ਆਈ ਜਿਸ ਕਾਰਨ ਉਹ ਗੁੱਸੇ 'ਚ ਆ ਗਈ ਅਤੇ ਉਸ ਨੇ ਰਾਖੀ ਨੂੰ ਚੁੱਕ ਕੇ ਪਟਕ ਦਿੱਤਾ।ਰਾਖੀ ਸਾਵੰਤ ਜਖ਼ਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। -PTCNews


Top News view more...

Latest News view more...