Sat, Dec 13, 2025
Whatsapp

ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਲਈ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਉਪਰਾਲਾ, ਅਸਮਰੱਥ ਲੋਕਾਂ ਦੀ 20 ਡਾਲਰ ਦੀ ਫੀਸ ਭਰਨ ਦਾ ਕੀਤਾ ਐਲਾਨ

Reported by:  PTC News Desk  Edited by:  Jashan A -- November 03rd 2019 09:41 AM
ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਲਈ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਉਪਰਾਲਾ, ਅਸਮਰੱਥ ਲੋਕਾਂ ਦੀ 20 ਡਾਲਰ ਦੀ ਫੀਸ ਭਰਨ ਦਾ ਕੀਤਾ ਐਲਾਨ

ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਲਈ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਉਪਰਾਲਾ, ਅਸਮਰੱਥ ਲੋਕਾਂ ਦੀ 20 ਡਾਲਰ ਦੀ ਫੀਸ ਭਰਨ ਦਾ ਕੀਤਾ ਐਲਾਨ

ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਲਈ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਉਪਰਾਲਾ, ਅਸਮਰੱਥ ਲੋਕਾਂ ਦੀ 20 ਡਾਲਰ ਦੀ ਫੀਸ ਭਰਨ ਦਾ ਕੀਤਾ ਐਲਾਨ,ਰਾਮਪੁਰਾ ਫੂਲ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਜਾਣ 'ਤੇ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਥੇ ਹੀ ਪਾਕਿਸਤਾਨ ਸਰਕਾਰ ਵਲੋਂ ਰੱਖੇ 20 ਡਾਲਰ ਦੀ ਫੀਸ ਦਾ ਸਿੱਖ ਸੰਗਤਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਹਲਕਾ ਰਾਮਪੁਰਾ ਫੂਲ 'ਚ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਵੱਡਾ ਐਲਾਨ ਕੀਤਾ ਹੈ ਕਿ ਜੋ ਵੀ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਅਤੇ ਉਹ 20 ਡਾਲਰ ਫੀਸ ਨਹੀਂ ਦੇ ਸਕਦੇ ਉਹ ਇਹ ਫੀਸ ਆਪਣੀ ਜੇਬ 'ਚੋਂ ਭਰਨਗੇ। ਹੋਰ ਪੜ੍ਹੋ: ਕੋਟਕਪੂਰਾ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ 2 ਪੱਤਰਕਾਰਾਂ 'ਤੇ ਕੀਤਾ ਜਾਨਲੇਵਾ ਹਮਲਾ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਲੋਂ ਬੇਲੋੜੀ ਸਿਆਸਤ ਹੋ ਰਹੀ ਹੈ ਜੋਕਿ ਨਹੀਂ ਹੋਣੀ ਚਾਹੀਦੀ। ਜ਼ਿਕਰ ਏ ਖਾਸ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹਣ ਵਾਲਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ ਹੋਵੇਗਾ। -PTC News


Top News view more...

Latest News view more...

PTC NETWORK
PTC NETWORK