ਦਰਸ਼ਕਾਂ ਦੇ ਦਿਲਾਂ ਨੂੰ ਲੁਭਾਉਣ ਆ ਰਹੀ ਹੈ – ਰਾਕੀ ਮੈਂਟਲ

Rocky Mental - movie by parmeesh verma ready to hit the theaters!
Rocky Mental - movie by parmeesh verma ready to hit the theaters!

ਪਰਮੀਸ਼ ਵਰਮਾ ਨੇ ਆਪਣੀ ਪਹਿਲੀ ਫ਼ਿਲਮ ‘ਰਾਕੀ ਮੈਂਟਲ ਵਿਚ ਦਿਲ ਅਤੇ ਜਾਨ ਤੋਂ ਮਿਹਨਤ ਕੀਤੀ ਹੈ। ਭੂਮਿਕਾ ਨੂੰ ਨੂੰ ਯਥਾਰਥਵਾਦੀ ਬਣਾਉਣ ਲਈ ਅਭਿਨੇਤਾ ਨੇ ਸਥਾਪਿਤ ਮੁੱਕੇਬਾਜ਼ਾਂ ਤੋਂ ਮੁੱਕੇਬਾਜ਼ੀ ਤਕਨੀਕਾਂ ਨੂੰ ਸਮਝਿਆ ਸੀ।

ਮੁੱਕੇਬਾਜ਼ ਦੇ ਰੋਲ ਅਤੇ ਦਿੱਖ ਨਾਲ ਇਨਸਾਫ ਕਰਨ ਲਈ ਅਭਿਨੇਤਾ ਨੂੰ ਆਪਣਾ 8 ਕਿਲੋਗ੍ਰਾਮ ਭਾਰ ਵੀ ਘਟਾਉਣਾ ਪਿਆ ਹੈ। ਅਦਾਕਾਰੀ ਤੋਂ ਇਲਾਵਾ, ਪਰਮੀਸ਼ ਗੀਤਕਾਰ ਅਤੇ ਗਾਇਕ ਵੀ ਹਨ।
Rocky Mental - movie by parmeesh verma ready to hit the theaters!
Rocky Mental – movie by parmeesh verma ready to hit the theaters!

ਰਾਕੀ ਮੈਂਟਲ ਇੱਕ ਐਕਸ਼ਨ ਥ੍ਰਿਲਰ ਹੈ ਜੋ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੋਣ ਲਈ ਜੀ-ਤੋੜ ਮਿਹਨਤ ਕਰਦਾ ਹੈ ਪਰ ਉਸ ਮੁਕਾਮ ਦੀ ਸਿਖਰ ਦੇ ਕੋਲ ਪਹੁੰਚ ਕੇ ਉਹ ਕਿਸੇ ਕਾਰਨ ਬਦਨਾਮ ਹੋ ਜਾਂਦਾ ਹੈ।

ਇਹ ਇਕ ਸਟਾਰ ਅਥਲੀਟ ਦੀ ਕਹਾਣੀ ਹੈ ਜਿਸ ਦੀ ਆਪਣੀ ਆਤਮਵਿਸ਼ਵਾਸ ਅਤੇ ਬੇਬਾਕ ਅਤੇ ਬਹਾਦਰ ਸ਼ਖ਼ਸੀਅਤ ਦੁਆਰਾ ਖੌਫ਼ ਵਾਲੀਆਂ ਗੁਪਤ ਧਮਕੀਆਂ ਨੂੰ ਅਣਦੇਖਾ ਕਰ ਅੱਗੇ ਵੱਧਦਾ ਹੈ।
Rocky Mental - movie by parmeesh verma ready to hit the theaters!
Rocky Mental – movie by parmeesh verma ready to hit the theaters!

ਫ਼ਿਲਮ ‘ਰਾਕੀ ਮੈਂਟਲ” ‘ਚ ਸਿਤਾਰੇ ਪਰਮੀਸ਼ ਵਰਮਾ (ਲੀਡ ਅਦਾਕਾਰ) ਅਤੇ ਤਨੁ ਕੌਰ ਗਿੱਲ ਦਰਸ਼ਨ ਔਲਖ, ਮਹਾਬੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਕਰਨਵੀਰ ਖੁਲਰ, ਕਨੀਕਾ ਮਾਨ ਅਤੇ ਜਗਜੀਤ ਸਿੰਘ ਹਨ।ਵਿਕਰਮ ਥੋਰੀ ਅਤੇ ਸੰਜੈ ਸੈਨੀ ਦੁਆਰਾ ਲਿਖੀ ਗਈ ਫਿਲਮ ਨੂੰ ਵਿਕਰਮ ਥੋਰੀ ਨੇ ਨਿਰਦੇਸ਼ਤ ਕੀਤਾ ਹੈ ਅਤੇ ਵਿਜੈ ਸੈਨੀ ਅਤੇ ਉਸ਼ਾ ਕਪੂਰ ਦੁਆਰਾ ਨਿਰਮਿਤ ਕੀਤੀ ਗਈ ਹੈ।
Rocky Mental - movie by parmeesh verma ready to hit the theaters!ਗਾਇਕ ਸ਼ੈਰੀ ਮਾਨ, ਨਿੰਜਾ, ਦਿਲਪ੍ਰੀਤ ਢਿੱਲੋਂ, ਗੋਲਡੀ, ਮਨਜੀਤ ਸਹੋਤਾ ਨੇ ਸਰਬ ਮਾਨ, ਦੀਪ ਕੌਰ ਵਹੀਨਵਾਲ, ਰਾਮਕੇਸ਼ ਜੀਵਨਪੁਰਵਾਲਾ, ਚੰਨਾ ਜੰਡਾਲੀ ਅਤੇ ਦੀਪ ਬਾਣੀਵਾਲ ਅਤੇ ਮਸ਼ਹੂਰ ਸੰਗੀਤ ਨਿਰਦੇਸ਼ਕ ਦੇਸੀ ਕਰੂ ਦੁਆਰਾ ਲਿਖੇ ਗੀਤਾਂ ਲਈ ਆਪਣੀ ਆਵਾਜ਼ ਦਿੱਤੀ ਹੈ।

—PTC News