Advertisment

ਰੂਪਨਗਰ: ਮਹਿਲਾ ਨੇ ਸਤਲੁਜ ਦਰਿਆ 'ਚ ਮਾਰੀ ਛਾਲ, ਪਰਸ 'ਚੋਂ ਮਿਲਿਆ ਸੁਸਾਈਡ ਨੋਟ

author-image
Jashan A
Updated On
New Update
ਰੂਪਨਗਰ: ਮਹਿਲਾ ਨੇ ਸਤਲੁਜ ਦਰਿਆ 'ਚ ਮਾਰੀ ਛਾਲ, ਪਰਸ 'ਚੋਂ ਮਿਲਿਆ ਸੁਸਾਈਡ ਨੋਟ
Advertisment
ਰੂਪਨਗਰ: ਮਹਿਲਾ ਨੇ ਸਤਲੁਜ ਦਰਿਆ 'ਚ ਮਾਰੀ ਛਾਲ, ਪਰਸ 'ਚੋਂ ਮਿਲਿਆ ਸੁਸਾਈਡ ਨੋਟ,ਰੂਪਨਗਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਸਤਲੁਜ ਦਰਿਆ ਦੇ ਪੁਲ ਤੋਂ ਛਾਲ ਮਾਰ ਕੇ ਇਕ ਮਹਿਲਾ ਵੱਲੋਂ ਖੁਦਕੁਸ਼ੀ ਕਰ ਲਈ ਹੈ। ਦਰਿਆ ਦੇ ਤੇਜ਼ ਵਹਾਅ 'ਚ ਮਹਿਲਾ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। publive-imageਮਿਲੀ ਜਾਣਕਾਰੀ ਮੁਤਾਬਕ ਦਰਿਆ 'ਚ ਛਾਲ ਮਾਰਨ ਤੋਂ ਪਹਿਲਾਂ ਮਹਿਲਾ ਕੰਢੇ 'ਤੇ ਆਪਣਾ ਪਰਸ ਛੱਡ ਗਈ, ਜਿਸ ਵਿਚੋਂ ਮਿਲੇ ਆਧਾਰ ਕਾਰਡ ਤੋਂ ਮਹਿਲਾ ਦੀ ਪਛਾਣ ਚਰਨਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀ ਜੀ. ਟੀ. ਬੀ. ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। ਹੋਰ ਪੜ੍ਹੋ:
Advertisment
ਕਰਜ਼ੇ ਦੇ ਦੈਂਤ ਨੇ ਉਜਾੜਿਆ ਇੱਕ ਹੋਰ ਘਰ, ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ publive-imageਇਸ ਪਰਸ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਮਹਿਲਾ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕੀਤੀ ਹੈ। publive-imageਇਸ ਘਟਨਾ ਦੀ ਸੂਚਨਾ ਜਦੋਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਮਹਿਲਾ ਨੂੰ ਦਰਿਆ 'ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਫਿਲਹਾਲ ਸੁਸਾਈਡ ਨੋਟ ਅਤੇ ਮਿਲੇ ਆਧਾਰ ਕਾਰਡ ਜ਼ਰੀਏ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News-
punjab-news punjabi-news latest-punjab-news roopnagar-news latest-roopnagar-news women-suicide-news roopnagar-news-in-punjabi
Advertisment

Stay updated with the latest news headlines.

Follow us:
Advertisment