ਕੁਝ ਹੀ ਕਦਮਾਂ ਦੀ ਦੂਰੀ 'ਤੇ ਪੁਲਿਸ ਚੌਂਕੀ, ਫਿਰ ਵੀ ਹੋਈ ਲੱਖਾਂ ਦੀ ਲੁੱਟ
ਚੰਡੀਗੜ੍ਹ ਦੇ ਸੈਕਟਰ 61 'ਚ ਦਿਨਦਿਹਾੜੇ 10.5 ਲਖ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ , ਇਹ ਲੁੱਟ ਚੰਡੀਗੜ੍ਹ ਸਟੇਟ ਕੋਆਪ੍ਰੇਟਿਵ ਬੈਂਕ 'ਚ ਵਾਪਰੀ , ਜਿਥੇ ਕੁਝ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ 'ਤੇ ਲੁਟੇਰਿਆਂ ਨੇ ਪੈਸੇ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਸਥਾਨਕ ਇਲਾਕੇ 'ਚ ਪੜਤਾਲ ਸ਼ੁਰੂ ਕਰ ਦਿਤੀ ਹੈ ਅਤੇ ਨਾਲ ਹੀ ਇਲਾਕੇ 'ਚ ਅਤੇ ਬੈਕ 'ਚ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਤਾਂ ਜੋ ਦੋਸ਼ੀਆਂ ਦੀ ਭਾਲ ਕੀਤੀ ਜਾ ਸਕੇ।
ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ
ਪੁਲੀਸ ਨੂੰ ਬੈਂਕ ਦੇ ਕਰਮਚਾਰੀਆਂ ਨੇ ਦੱਸਿਆ ਨਕਾਬਪੋਸ਼ ਆਪਣੇ ਬੈਂਕ ਖਾਤੇ ਦੀ ਪਹਿਲਾਂ ਡਿਟੇਲ ਮੰਗ ਰਿਹਾ ਸੀ ਤੇ ਉਸ ਨੇ ਇੱਕੋ ਦਮ ਮੌਕਾ ਪਾਉਂਦਿਆਂ ਬੈਂਕ ਕਰਮਚਾਰੀਆਂ 'ਤੇ ਪਿਸਤੌਲ ਤਾਣ ਲਿਆ ਅਤੇ ਬੈਂਕ ਚੋਂ ਸਾਢੇ ਦੱਸ ਲੱਖ ਰੁਪਏ ਦੇ ਕਰੀਬ ਲੁੱਟ ਕੇ ਫ਼ਰਾਰ ਹੋ ਗਿਆ ਹੈ ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ
ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ । ਸੂਚਨਾ ਮਿਲਣ ਤੇ ਪੁੱਜੀ ਪੁਲੀਸ ਨੇ ਜਿੱਥੇ ਮੋਹਾਲੀ ਤੇ ਚੰਡੀਗਡ਼੍ਹ ਵਿੱਚ ਨਾਕੇਬੰਦੀ ਕਰਵਾ ਦਿੱਤੀ ਹੈ , ਉਥੇ ਬੈਂਕ ਕਰਮਚਾਰੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ । ਇਥੇ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਥੇ ਲੁੱਟ ਦੀ ਵਾਰਦਾਤ ਹੋਈ ਉਥੇ ਹੀ ਕੁਝ ਕਦਮਾਂ ਦੀ ਦੂਰੀ 'ਤੇ ਪੁਲਿਸ ਚੌਂਕੀ ਵੀ ਹੈ। ਹੁਣ ਇਸ ਨੂੰ ਲੁਟੇਰਿਆਂ ਦੇ ਬੁਲੰਦ ਹੌਂਸਲੇ ਕਿਹਾ ਜਾਵੇ ਜਾਂ ਫਿਰ ਪੁਲਿਸ ਦੀ ਨਲਾਇਕੀ।