ਮੁੱਖ ਖਬਰਾਂ

RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ 

By Shanker Badra -- April 20, 2021 1:18 pm -- Updated:April 20, 2021 1:38 pm

ਵਡੋਦਰਾ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਵਿੱਚ ਹਫੜਾ ਦਫੜੀ ਮਚਾ ਰੱਖੀ ਹੈ। ਕੋਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਓਥੇ ਹੀ ਰੈਪਿਡ ਐਂਟੀਜਨ ਟੈਸਟਿੰਗ (RAT) ਤੇ ਫਿਰ RT-PCR ਟੈਸਟ ਕਰਵਾਉਣ ਤੋਂ ਬਾਅਦ ਤੁਹਾਡੀ ਰਿਪੋਰਟ ਨੈਗੇਟਿਵ ਆ ਗਈ ਹੈ ਤਾਂ ਇਸ ਦੇ ਬਾਵਜੂਦ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ। ਉਨ੍ਹਾਂ ਕਿਹਾ ਕਿ ਬੇਸ਼ਕ RT-PCR ਤੇ RAT ਟੈਸਟਾਂ ਨੂੰ ਗੋਲਡ ਸਟੈਂਡਰਡ ਮੰਨਿਆ ਜਾਂਦਾ ਹੈ ਪਰ ਇਹ ਕਾਫੀ ਰਿਸਕੀ ਹੈ।

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

RT-PCR negative, but you may still be infected by coronavirus RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ

ਗੁਜਰਾਤ ਦੇ ਡਾਕਟਰਾਂ ਦਾ ਕਹਿਣਾ ਹੈ ਕਿ RT-PCR ਟੈਸਟ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਕੋਰੋਨਾ ਕੇਸਾਂ ਦੀ ਗਿਣਤੀ ਵਧਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ , ਉਨ੍ਹਾਂ ਦਾ ਹਾਈ ਰੈਜ਼ਿਓਲੂਸ਼ਨ CT (HRCT) ਕਰਵਾਉਣ 'ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜਿਆਂ 'ਚ ਬਹੁਤ ਜ਼ਿਆਦਾ ਇਨਫੈਕਸ਼ਨ ਸੀ। ਇਹ ਸਮੱਸਿਆ ਕਾਫੀ ਗੰਭੀਰ ਹੋ ਗਈ ਹੈ।

RT-PCR negative, but you may still be infected by coronavirus RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ

ਵਡੋਦਰਾ ਮਿਊਂਸਪਲ ਕਾਰਪੋਰੇਸ਼ਨ ਨੇ ਦੱਸਿਆ ਕਿ ਕੋਰੋਨਾ ਦਾ ਮੌਜੂਦਾ ਸਟ੍ਰੇਨ ਕਾਫੀ ਖ਼ਤਰਨਾਕ ਹੈ। ਇਹ ਲਾਜ਼ਮੀ ਨਹੀਂ ਕਿ ਕੋਰੋਨਾ ਦਾ ਸ਼ਿਕਾਰ ਹੋਣ 'ਤੇ ਤੁਹਾਡੀ RT-PCR ਰਿਪੋਰਟ ਪਾਜ਼ੀਟਿਵ ਹੀ ਆਵੇਗੀ। ਨੰਦ ਹਸਪਤਾਲ ਦੇ ਡਾਕਟਰ ਨੀਰਜ ਨੇ ਕਿਹਾ ਕਿ RT-PCR ਟੈਸਟ ਦਾ ਨਤੀਜਾ 30 ਫ਼ੀਸਦ ਤਕ ਗ਼ਲਤ ਹੋ ਸਕਦਾ ਹੈ ਪਰ CT ਸਕੈਨ ਰਾਹੀਂ ਇਹ ਕਲੀਅਰ ਹੋ ਸਕਦਾ ਹੈ ਕਿ ਇਹ ਕੋਵਿਡ-19 ਹੈ ਜਾਂ ਨਹੀਂ। ਇਸ ਤਰ੍ਹਾਂ ਦੇ ਕੇਸਾਂ 'ਚ ਸਾਨੂੰ ਦੁਬਾਰਾ ਟੈਸਟ ਕਰਵਾਉਣਾ ਚਾਹੀਦਾ ਹੈ।

RT-PCR negative, but you may still be infected by coronavirus RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ

ਜਿਨ੍ਹਾਂ ਕੇਸਾਂ ਵਿਚ RT-PCR ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ HRCT ਤੇ ਲੈਬ ਜਾਂਚ ਦੌਰਾਨ ਇਹ ਵਾਇਰਲ ਇਫੈਕਸ਼ਨ ਪਾਈ ਗਈ ਤਾਂ ਇਸ ਦੇ ਕਲੇਮ ਨੂੰ ਕੋਵਿਡ ਦੀ ਤਰ੍ਹਾਂ ਹੀ ਟਰੀਟ ਕੀਤਾ ਜਾਣਾ ਚਾਹੀਦੈ ਨਹੀਂ ਤਾਂ ਸਬੂਤ ਦੇਣਾ ਪਵੇਗਾ।' ਇਹ ਇਹ ਆਰਡਰ VMC's ਦੇ Epidemic Diseases Act ਤਹਿਤ ਜਾਰੀ ਕੀਤਾ ਗਿਆ ਹੈ।

RT-PCR negative, but you may still be infected by coronavirus RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ

ਵਡੋਦਰਾ ਦੇ ਇਕ ਨਿੱਜੀ ਹਸਪਤਾਲ SETU ਦੇ ਪ੍ਰੈਜ਼ੀਡੈਂਟ ਡਾ. ਕਰੂਤੇਸ਼ ਸ਼ਾਹ ਨੇ ਕਿਹਾ ਕਿ ਮੇਰੇ ਕੋਲ ਅਜਿਹੇ ਕੇਸ ਆਏ ਹਨ ,ਜਿਨ੍ਹਾਂ ਦਾ RT-PCR ਟੈਸਟ ਨੈਗੇਟਿਵ ਆਇਆ ਹੈ ਪਰ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਨਾ ਬੇਹੱਦ ਜ਼ਰੂਰੀ ਹੈ। CT ਸਕੈਨ ਦੌਰਾਨ ਇਕ ਮਰੀਜ਼ ਦਾ ਸਕੋਰ 25 ਵਿਚੋਂ 10 ਆਇਆ। ਇਸ ਦਾ ਮਤਲਬ ਉਸ ਦੇ ਫੇਫੜਿਆਂ 'ਚ ਪਹਿਲਾਂ ਹੀ ਇਨਫੈਕਸ਼ਨ ਹੈ।

RT-PCR negative, but you may still be infected by coronavirus RT-PCR ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਸੀਂ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹੋ, ਜਾਣੋ ਕਿਉਂ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਛੂਤ ਰੋਗਾਂ ਦੇ ਮਾਹਿਰ ਡਾ. ਹਿਤੇਨ ਕ੍ਰੇਲੀਆ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕੋਵਿਡ19 ਦੇ ਸ਼ੱਕੀ ਮਰੀਜ਼ਾਂ ਨੂੰ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਉਹ RT-PCR ਟੈਸਟ ਦੇ ਬਾਵਜੂਦ HRCT ਟੈਸਟ ਜ਼ਰੂਰ ਕਰਵਾਉਣ। ਕਈ ਕੇਸਾਂ ਵਿਚ ਮਰੀਜ਼ਾਂ 'ਚ ਕੋਰੋਨਾ ਦੇ ਲੱਛਣ ਨਹੀਂ ਹਨ ਪਰ ਥੋੜ੍ਹਾ ਜਿਹਾ ਬੁਖਾਰ ਤੇ ਕਮਜ਼ੋਰੀ ਹੈ ਪਰ ਇਨਫੈਕਸ਼ਨ ਬਹੁਤ ਜਲਦੀ ਫੇਫੜਿਆਂ ਨੂੰ ਜਲਦੀ ਇਨਫੈਕਟਿਡ ਕਰ ਰਹੀ ਹੈ।
-PTCNews

  • Share