Mon, Dec 22, 2025
Whatsapp

ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

Reported by:  PTC News Desk  Edited by:  Baljit Singh -- May 26th 2021 11:41 AM
ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

ਨਵੀਂ ਦਿੱਲੀ: ਸਾਗਰ ਧਨਖੜ ਕਤਲਕਾਂਡ ਵਿੱਚ ਦਿੱਲੀ ਪੁਲਿਸ ਨੇ ਰੈਸਲਰ ਸੁਸ਼ੀਲ ਕੁਮਾਰ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਚਾਰੇ ਦੋਸ਼ੀ, ਕਾਲਾ ਅਸੌਦਾ-ਨੀਰਜ ਬਵਾਨਾ ਗੈਂਗ ਦੇ ਮੈਂਬਰ ਹਨ। ਇਨ੍ਹਾਂ ਚਾਰਾਂ ਨੇ ਪੁੱਛਗਿੱਛ ਦੌਰਾਨ ਸਾਗਰ ਦੇ ਕਤਲ ਦੀ ਪੂਰੀ ਸਾਜ਼ਿਸ਼ ਤੇ ਘਟਨਾਵਾਂ ਦੀ ਲੜੀ ਦਾ ਖੁਲਾਸਾ ਕੀਤਾ। ਇਨ੍ਹਾਂ ਚਾਰਾਂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। [caption id="attachment_500384" align="aligncenter" width="600"]ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police[/caption] ਰੋਹਿਣੀ ਪੁਲਿਸ ਨੇ ਮੰਗਲਵਾਰ ਨੂੰ ਭੁਪੇਂਦਰ, ਮੋਹਿਤ, ਗੁਲਾਬ ਤੇ ਮਨਜੀਤ ਨੂੰ ਗ੍ਰਿਫਤਾਰ ਕੀਤਾ ਹੈ। ਚਾਰਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ 4-5 ਮਈ ਦੀ ਦਰਮਿਆਨੀ ਰਾਤ ਵਿੱਚ ਉਹ ਛੱਤਰਸਾਲ ਸਟੇਡੀਅਮ ਗਏ ਸਨ, ਉਹ ਰਾਤ ਇਕ ਸਕਾਰਪੀਓ ਤੇ ਇਕ ਬ੍ਰੀਜ਼ਾ ਕਾਰ ਰਾਹੀਂ ਸਟੇਡੀਅਮ ਪਹੁੰਚੇ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਦਾ ਸਾਇਰਨ ਸੁਣਦੇ ਹੀ ਉਹ ਗੱਡੀ ਤੇ ਹਥਿਆਰ ਛੱਡ ਕੇ ਭੱਜ ਗਏ। [caption id="attachment_500383" align="aligncenter" width="600"]ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police[/caption] ਇੰਝ ਹੋਈ ਚਾਰਾਂ ਦੀ ਗ੍ਰਿਫਤਾਰੀ ਚਾਰਾਂ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਛੱਤਰਸਾਲ ਸਟੇਡੀਅਮ ਗਏ ਸਨ, ਇਥੇ ਉਹ ਵਾਰਦਾਤ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਘਟਨਾਵਾਂ ਦੀ ਲੜੀ ਤੇ ਅਪਰਾਧ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਜਾਣਕਾਰੀ ਵੀ ਦਿੱਤੀ ਤੇ ਕਿਹਾ ਕਿ ਪੁਲਿਸ ਦਾ ਸਾਇਰਨ ਸੁਣਦੇ ਹੀ ਉਹ ਆਪਣੇ ਵਾਹਨਾਂ ਨੂੰ ਲੈ ਕੇ ਭੱਜ ਨਹੀਂ ਸਕੇ ਤੇ ਦੋਵਾਂ ਕਾਰਾਂ ਤੇ ਆਪਣੇ ਹਥਿਆਰਾਂ ਨੂੰ ਮੌਕੇ ਉੱਤੇ ਹੀ ਛੱਡ ਦਿੱਤਾ। [caption id="attachment_500382" align="aligncenter" width="600"]ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼ sagar-murder-case-sushil-kumar-bawana-gang-four-accused-arrested-delhi-police[/caption] ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਸੁਸ਼ੀਲ ਕੁਮਾਰ ਨਾਲ ਜੁੜੇ ਪੂਰੇ ਮਾਮਲੇ ਦੀ ਪੜਤਾਰ ਕਰ ਰਹੀ ਹੈ। ਸਾਗਰ ਦੇ ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਹੈ ਕਿ ਕਿਸੇ ਬਲੰਟ ਆਬਜੈਕਟ ਨਾਲ ਉਸ ਉੱਤੇ ਵਾਰ ਹੋਏ ਹਨ ਕਿਉਂਕਿ ਸਰੀਰ ਉੱਤੇ 1 ਤੋਂ 4 ਸੈਂਟੀਮੀਟਰ ਗਹਿਰੇ ਜ਼ਖਮ ਮੌਜੂਦ ਸਨ। ਇਹ ਜ਼ਖਮ ਇੰਨੇ ਗਹਿਰੇ ਸਨ ਕਿ ਹੱਡੀਆਂ ਤੱਕ ਸੱਟ ਪਹੁੰਚੀ ਸੀ। -PTC News


Top News view more...

Latest News view more...

PTC NETWORK
PTC NETWORK