Fri, Apr 26, 2024
Whatsapp

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰ

Written by  Ravinder Singh -- August 09th 2022 03:31 PM
ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰ

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰ

ਬਠਿੰਡਾ : ਅੱਜ ਬਠਿੰਡਾ ਪੁੱਜੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪਲੀਤ ਹੋ ਰਹੇ ਚੌਗਿਰਦੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਸ੍ਰੀ ਮੁਕਤਸਰ ਤੇ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਅਪਾਹਜ ਬੱਚੇ ਪੈਦਾ ਹੋ ਰਹੇ ਹਨ, ਜਿਸ ਦੀ ਅਸੀਂ ਸਮੀਖਿਆ ਕੀਤੀ ਹੈ ਉਥੇ ਗੰਦਾ ਪਾਣੀ ਵੀ ਇਸ ਸਮੱਸਿਆ ਦੀ ਮੁੱਖ ਵਜ੍ਹਾ ਹੋ ਸਕਦੀ ਹੈ। ਇਸ ਸਬੰਧੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰਸ੍ਰੀ ਮੁਕਤਸਰ ਇਲਾਕੇ ਵਿੱਚ ਵੀ ਸੇਮ ਅਤੇ ਬਾਰਿਸ਼ ਕਾਰਨ ਕਾਫੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ ਇਹ ਮੁੱਦਾ ਵੀ ਅਸੀਂ ਚੁੱਕਿਆ ਹੈ। ਇਸ ਮੌਕੇ ਬੋਲਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੇਰੇ ਨਾਲ ਕੋਈ ਸਿਆਸੀ ਸਵਾਲ ਨਾ ਕੀਤਾ ਜਾਵੇ ਮੈਂ ਤਾਂ ਸਿਰਫ਼ ਵਾਤਾਵਰਣ ਉਪਰ ਬੋਲ ਸਕਦਾ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰਪਲੀਤ ਹੋ ਰਹੇ ਚੌਗਿਰਦੇ ਸਬੰਧੀ ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ ਜਿਸ ਨੂੰ ਸਰਕਾਰਾਂ ਘੱਟ ਕਰਨ ਵਿੱਚ ਲੱਗੀਆਂ ਹੋਈਆਂ ਹਨ। ਨਹਿਰੀ ਤੇ ਜ਼ਮੀਨੀ ਖ਼ਰਾਬ ਹੋ ਰਹੇ ਪਾਣੀ ਨੂੰ ਲੈ ਕੇ ਸਰਕਾਰ ਚਿੰਤਾ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਲੀਤ ਹੋ ਰਹੇ ਚੌਗਿਰਦੇ 'ਤੇ ਚਿੰਤਾ ਜ਼ਾਹਿਰਧਰਤੀ ਹੇਠਲਾ ਪਾਣੀ ਦੇ ਪ੍ਰਦੂਸ਼ਿਤ ਹੋਣ ਉਤੇ ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸਰਕਾਰਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਹਿਰੀ ਪਾਣੀ ਉਪਰ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਵੀ ਅਸੀਂ ਝੰਡਾ ਲਹਿਰਾਉਂਦੇ ਰਹੇ ਹਾਂ ਝੰਡਾ ਲਹਿਰਾਉਣ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਇਹ ਵੀ ਪੜ੍ਹੋ : ਚੰਡੀਗੜ੍ਹ: ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ ਨਾ ਕਰਨ ਵਾਲਿਆਂ ਦੇ 11576 ਰੁਪਏ ਦੇ ਕੀਤੇ ਚਲਾਨ


Top News view more...

Latest News view more...