ਸਤੰਤਰਤਾ ਸੰਗਰਾਮੀ ਰਤਨ ਸਿੰਘ ਢੇਰ ਪੰਜ ਤੱਤਾਂ ‘ਚ ਹੋਏ ਵਿਲੀਨ
ਸਤੰਤਰਤਾ ਸੰਗਰਾਮੀ ਰਤਨ ਸਿੰਘ ਢੇਰ ਪੰਜ ਤੱਤਾਂ ‘ਚ ਹੋਏ ਵਿਲੀਨ:ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸੂਰਵੀਰਾਂ ਵਲੋਂ ਨਿਭਾਏ ਅਹਿਤ ਰੋਲ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਦੀ ਭੂਮਿਕਾ ਦੇ ਨਾਲ ਨਾਲ ਉਹਨਾਂ ਦੇ ਹੋਰ ਸਹਿਯੋਗੀਆਂ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਵੀ ਸਾਡੇ ਲਈ ਇਕ ਪ੍ਰਰੇਨਾ ਸਰੋਤ ਹਨ।ਇਹ ਪ੍ਰਗਟਾਵਾ ਰਾਜ ਸਭਾ ਮੈਬਰ ਸ਼ਮਸੇਰ ਸਿੰਘ ਦੂੱਲੋ ਨੇ ਅੱਜ ਪਿੰਡ ਢੇਰ ਵਿਚ ਸਤੰਤਰਤਾ ਸੰਗਰਾਮੀ ਰਤਨ ਸਿੰਘ ਸਾਬਕਾ ਚੇਅਰਮੈਨ ਜਿਲ੍ਹਾ ਪ੍ਰਸ਼ੀਦ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਮੋਕੇ ਕੀਤਾ।ਉਹਨਾਂ ਨੇ ਕਿਹਾ ਰਤਨ ਸਿੰਘ ਸਾਡੇ ਦੇਸ਼ ਦਾ ਇਕ ਬਹੁਤ ਕੀਮਤਾ ਹੀਰਾ ਸੀ ਜਿਸਦੇ ਜਾਣ ਨਾਲ ਸਾਨੂੰ ਬਹਤੁ ਵੱਡਾ ਘਾਟਾ ਪਿਆ ਹੈ।ਅੱਜ ਪਿੰਡ ਢੇਰ ਵਿਚ ਰਤਨ ਸਿੰਘ ਦੇ ਅਕਾਲ ਚਲਾਣੇ ਨਾਲ ਬਹੁਤ ਹੀ ਗਮਗੀਣ ਮਹੋਲ ਸੀ।ਉਹਨਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਲਈ ਦੂੱਲੋ ਤੋ ਇਲਾਵਾ ਸਾਬਕਾ ਵਿਧਾਇਕ ਭਾਗ ਸਿੰਘ,ਪ੍ਰਸਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ,ਤਹਿਸੀਲਦਾਰ ਸੁਰਿੰਦਰਪਾਲ ਸਿੰਘ,ਐਸ ਐਚ ਉ ਪਵਨ ਕੁਮਾਰ ਆਦਿ ਸਨ।ਉਹਨਾਂ ਦੇ ਸੰਸਕਾਰ ਤੋਂ ਪਹਿਲਾਂ ਤਖਤ ਕੇਸ਼ਗੜ ਸਾਹਿਬ ਦੇ ਹੈਡ ਗ੍ਰੰਥੀ ਫੂਲਾ ਸਿੰਘ ਨੇ ਅਰਦਾਸ ਕੀਤੀ।ਪੰਜਾਬ ਪੁਲਿਸ ਦੀ ਇੱਕ ਟੁਕੜੀ ਵਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ।ਉਹਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਪੁੱਤਰਾਂ ਐਡਵੋਕੇਟ ਜੇ.ਪੀ ਢੇਰ ਅਤੇ ਸੁਰਿੰਦਰਪਾਲ ਸਿੰਘ ਨੇ ਦਿੱਤੀ।ਇਸ ਮੋਕੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ,ਧਾਰਮਿਕ ਸੰਗਠਨਾਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। -PTCNews