ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI ,ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ
ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI ,ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ:ਮੁਕਤਸਰ : ਪੰਜਾਬ ਦੇ ਨੌਜਵਾਨ ਪੈਸਾ ਕਮਾਉਣ ਦੇ ਚੱਕਰ ਵਿੱਚ ਵਿਦੇਸ਼ ਚਲੇ ਜਾਂਦੇ ਹਨ ਪਰ ਕਈ ਵਾਰ ਉਹ ਉਥੇ ਅਜਿਹੀ ਮੁਸੀਬਤ ਵਿੱਚ ਫਸ ਜਾਂਦੇ ਹਨ, ਜਿਸ 'ਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹਾ ਹੀ ਕੁੱਝ ਮੁਕਤਸਰ ਦੇ ਨੌਜਵਾਨ ਬਲਵਿੰਦਰ ਸਿੰਘ ਨਾਲ ਵਾਪਰਿਆ ਹੈ , ਜੋ ਸਾਊਦੀ ਅਰਬ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੀੜਤ ਪਰਿਵਾਰ ਇਸ ਵੇਲੇ ਬਹੁਤ ਡੂੰਘੇ ਸਦਮੇ ਵਿੱਚ ਹੈ ਅਤੇ ਆਪਣੇ ਬੇਟੇ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
[caption id="attachment_377590" align="aligncenter" width="300"]
ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI , ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ[/caption]
ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਦੇ ਪਿੰਡ ਮੱਲਣ ਦਾ ਇਹ ਨੌਜਵਾਨ 2008 ’ਚ ਰੋਟੀ ਦੀ ਭਾਲ ਵਿਚ ਸਾਊਦੀ ਅਰਬ ਗਿਆ ਸੀ।ਓਥੇ ਬਲਵਿੰਦਰ ਸਿੰਘ ਸਾਊਦੀ ਅਰਬ ਦੀ ਇੱਕ ਵਰਕਸ਼ਾਪ ‘ਚ ਕਿਸੇ ਪੰਜਾਬੀ ਦੀ ਮਦਦ ਲਈ ਗਿਆ ਸੀ, ਜਿੱਥੇ ਉਨ੍ਹਾਂ ਦਾ ਇੱਕ ਮਿਸਰ ਦੇ ਨੌਜਵਾਨ ਨਾਲ ਝਗੜਾ ਹੋ ਗਿਆ ਤੇ ਉਸ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਸਨ। ਜਿਸ ਦੋਸ਼ ‘ਚ ਪੁਲਿਸ ਨੇ ਬਲਵਿੰਦਰ ਸਿੰਘ ਤੇ ਉਸ ਦੇ ਸਾਥੀ ਨੂੰ ਜੇਲ੍ਹ ‘ਚ ਭੇਜ ਦਿੱਤਾ ਸੀ।
[caption id="attachment_377585" align="aligncenter" width="300"]
ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI , ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ[/caption]
ਦੱਸਿਆ ਜਾ ਰਿਹਾ ਹੈ ਕਿ ਮਿਸਰ ਦੇ ਪੀੜਤ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਕਾਰਨ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਨੂੰ ਪੀੜਤ ਪਰਿਵਾਰ ਨਾਲ ਸਮਝੌਤਾ ਕਰਨ ਦੇ ਹੁਕਮ ਦਿੱਤੇ ਹਨ। ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਜੇਕਰ ਬਲਵਿੰਦਰ ਸਿੰਘ ਵੱਲੋਂ ਮ੍ਰਿਤਕ ਪਰਿਵਾਰ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਉੱਥੋਂ ਦੇ ਕਾਨੂੰਨ ਅਨੁਸਾਰ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
[caption id="attachment_377587" align="aligncenter" width="300"]
ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI , ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ[/caption]
ਇਸ ਦੌਰਾਨ ਮਿਸਰ ਦੇ ਮ੍ਰਿਤਕ ਪਰਿਵਾਰ ਵੱਲੋਂ ਸਮਝੌਤੇ ਲਈ ਬਲਵਿੰਦਰ ਸਿੰਘ ਤੋਂ 1 ਕਰੋੜ 90 ਲੱਖ ਰੁਪਏ ਬਲੱਡ ਮਨੀ ਦੀ ਮੰਗ ਕੀਤੀ ਹੈ। ਬਲਵਿੰਦਰ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।ਬਲਵਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਦੇਸ਼ ਵਿਦੇਸ਼ ਦੇ ਲੋਕ ਬਲਵਿੰਦਰ ਸਿੰਘ ਦੀ ਮਦਦ ਲਈ ਅੱਗੇ ਆ ਰਹੇ ਹਨ।
[caption id="attachment_377586" align="aligncenter" width="300"]
ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਦੀ ਮਦਦ ਲਈ ਅੱਗੇ ਆਏ NRI , ਬੈਲਜੀਅਮ ਤੋਂ ਆਏ ਪੰਜਾਬੀ ਨੇ ਕੀਤੀ ਮਾਲੀ ਮਦਦ[/caption]
ਇਸ ਦੌਰਾਨ ਬੈਲਜੀਅਮ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਚਕ ਬਖਤੂ (ਐੱਨਆਰਆਈ) ਨੇ ਆਪਣੇ ਸਾਥੀਆਂ ਨਾਲ ਮਿਲਕੇ ਪਿੰਡ ਮੱਲਣ (ਸ੍ਰੀ ਮੁਕਤਸਰ ਸਾਹਿਬ) ਵਿਖੇ ਪਹੁੰਚ ਕੀਤੀ ਤੇ ਆਪਣੇ ਵੱਲੋਂ 9 ਲੱਖ ਰੁਪਏ ਦੀ ਮਦਦ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਦਿੱਤੀ ਹੈ। ਬਲਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਤੇ ਹੋਰ ਕੋਈ ਵੀ ਰਾਜਨੀਤਿਕ ਲੀਡਰ ਉਨ੍ਹਾਂ ਦੀ ਮਦਦ ਲਈ ਨਹੀਂ ਪਹੁੰਚਿਆ ਹੈ। ਪਰਿਵਾਰ ਨੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ।
-PTCNews