ਮੁੱਖ ਖਬਰਾਂ

ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, ਸੁਰੱਖਿਆ ਬਲਾਂ ਨੇ ਕੀਤਾ IED ਬਰਾਮਦ

By Riya Bawa -- April 16, 2022 11:15 am -- Updated:April 16, 2022 11:17 am

Jammu Kashmir news: ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਸੁਰੱਖਿਆ ਬਲਾਂ ਅਤੇ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ।
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜੰਮੂ-ਕਸ਼ਮੀਰ ਦੇ ਰਾਜੌਰੀ 'ਚ (Jammu Kashmir) ਗੁਰਦਾਨ ਰੋਡ 'ਤੇ ਸੁਰੱਖਿਆ ਬਲਾਂ ਨੂੰ ਇਕ ਆਈਈਡੀ ਮਿਲਿਆ ਹੈ। ਪਰ ਸੁਰੱਖਿਆ ਬਲਾਂ ਦੀ ਮੁਸਤੈਦੀ ਅੱਤਵਾਦੀਆਂ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰ ਰਹੀ ਹੈ।
Security forces foiled terror plot by recovering IED in J&K's Rajouri: Police

ਇਸੇ ਕੜੀ ਵਿੱਚ ਅੱਜ ਸਵੇਰੇ ਰਾਜੌਰੀ ਵਿੱਚ ਆਈ.ਈ.ਡੀ. ਐਸਐਸਪੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਰਾਜੌਰੀ ਗੁਰਦਾਨ ਰੋਡ 'ਤੇ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕਰਕੇ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਨੂੰ ਬਾਅਦ ਵਿੱਚ ਸੁਰੱਖਿਅਤ ਸਥਾਨ 'ਤੇ ਲਿਜਾ ਕੇ ਨਸ਼ਟ ਕਰ ਦਿੱਤਾ ਗਿਆ।

Security forces foiled terror plot by recovering IED in J&K's Rajouri: Police

ਇਹ ਵੀ ਪੜ੍ਹੋ : ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਜੰਮੂ-ਕਸ਼ਮੀਰ ਪੁਲਿਸ ਨੂੰ ਇੱਕ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਰਾਜੌਰੀ ਗੁਰਦਾਨ ਰੋਡ 'ਤੇ ਇੱਕ ਪਿੰਡ ਵਿੱਚ ਕੁਝ ਸ਼ੱਕੀ ਗਤੀਵਿਧੀਆਂ ਹੋਈਆਂ ਹਨ। ਜਿਸ ਤੋਂ ਬਾਅਦ ਅੱਜ ਸਵੇਰੇ ਪੁਲਿਸ ਦੀ ਐਸਓਜੀ ਅਤੇ ਫੌਜ ਦੀਆਂ ਟੀਮਾਂ ਨੇ ਇਲਾਕੇ ਦੀ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਾਜੌਰੀ ਵਿੱਚ ਸੜਕ ਦੇ ਕਿਨਾਰੇ ਇੱਕ ਸ਼ੱਕੀ ਵਸਤੂ ਪਈ ਮਿਲੀ ਜੋ ਆਈਈਡੀ ਨਿਕਲੀ। ਇਸ ਨੂੰ ਬਾਅਦ ਵਿੱਚ ਪੁਲਿਸ ਦੇ ਬੰਬ ਦਸਤੇ ਦੁਆਰਾ ਇੱਕ ਨਿਯੰਤਰਿਤ ਵਿਸਫੋਟ ਦੁਆਰਾ ਕਾਬੂ ਕਰ ਲਿਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ। ਐਸਐਸਪੀ ਰਾਜੌਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪੁਲਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਜੌਰੀ ਗੁਰਦਾਨ ਰੋਡ 'ਤੇ ਸਥਿਤ ਗੁਰਦਨ ਚਾਵਾ ਪਿੰਡ 'ਚ ਕੁਝ ਸ਼ੱਕੀ ਗਤੀਵਿਧੀ ਹੋਈ ਹੈ।

Two Pakistani terrorists killed in encounter

ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਤੋਂ ਬਾਅਦ ਪੁਲਿਸ ਦੇ ਬੰਬ ਸਕੁਐਡ ਨੇ ਇਸ ਨੂੰ ਆਪਣੀ ਹਿਰਾਸਤ 'ਚ ਲੈ ਕੇ ਸੁਰੱਖਿਅਤ ਥਾਂ 'ਤੇ ਨਸ਼ਟ ਕਰ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਸੁਰੱਖਿਆ ਬਲਾਂ ਨੂੰ ਸ਼ਨੀਵਾਰ ਸਵੇਰੇ ਹਾਈਵੇਅ ਨੇੜਿਓਂ ਆਈ.ਡੀ.ਈ. ਮਿਲਿਆ ਸੀ। ਇਸ ਦਾ ਵਜ਼ਨ 5 ਕਿਲੋ ਦੱਸਿਆ ਜਾ ਰਿਹਾ ਹੈ। ਜਿਸ ਨੂੰ ਬਾਅਦ ਵਿੱਚ ਭਾਰਤੀ ਫੌਜ ਨੇ ਨਸ਼ਟ ਕਰ ਦਿੱਤਾ ਸੀ।

-PTC News

  • Share