Green Chickpeas Benefits : ਮਾਹਿਰਾਂ ਮੁਤਾਬਕ ਛੋਲਿਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਰੋਜ਼ਾਨਾ ਇੱਕ ਮੁੱਠੀ ਛੋਲੇ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਬਲੱਡ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ। ਸਵੇਰੇ ਨਾਸ਼ਤੇ 'ਚ ਉਬਲੇ ਹੋਏ ਹਰੇ ਛੋਲਿਆਂ ਦਾ ਸੇਵਨ ਕਰੋ ਅਤੇ ਤੁਹਾਡਾ ਸਰੀਰ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਹਰੇ ਛੋਲਿਆਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਸ ਦਈਏ ਕਿ ਤੁਸੀਂ ਇਨ੍ਹਾਂ ਹਰੇ ਛੋਲਿਆਂ ਨੂੰ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹੋ। ਜਿਵੇਂ ਭੁੰਨੇ ਹੋਏ ਛੋਲੇ, ਉਬਲੇ ਹੋਏ ਛੋਲੇ ਜਾਂ ਕੱਚੇ ਅਤੇ ਹਰੇ ਛੋਲੇ। ਵੈਸੇ ਤਾਂ ਲੋਕ ਕੱਚੇ ਛੋਲਿਆਂ ਦੀ ਵਰਤੋਂ ਸਬਜ਼ੀ ਦੇ ਤੌਰ 'ਤੇ ਕਰਦੇ ਹਨ, ਪਰ ਤੁਸੀਂ ਸਵੇਰ ਦੇ ਨਾਸ਼ਤੇ 'ਚ ਇਸ ਨੂੰ ਉਬਾਲ ਕੇ ਵੀ ਖਾ ਸਕਦੇ ਹੋ। ਹਰੇ ਛੋਲਿਆਂ ਨੂੰ ਛੋਲੀਆ ਵੀ ਕਿਹਾ ਜਾਂਦਾ ਹੈ।ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹਰੇ ਛੋਲਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਕਈ ਬੀਮਾਰੀਆਂ 'ਚ ਫਾਇਦੇਮੰਦ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਹਰੇ ਛੋਲਿਆਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?ਹਰੇ ਛੋਲਿਆਂ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ : ਹਰੇ ਛੋਲਿਆਂ ਨੂੰ ਸਭ ਤੋਂ ਵਧੀਆ ਪੌਦਿਆਂ ਆਧਾਰਿਤ ਭੋਜਨ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਮਿਲਦਾ ਹੈ। ਮਾਹਿਰਾਂ ਮੁਤਾਬਕ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ-ਕੰਪਲੈਕਸ ਦਾ ਬੀ1, ਬੀ2, ਬੀ3 ਅਤੇ ਬੀ5, ਬੀ6 ਵੀ ਹੁੰਦਾ ਹੈ, ਇਸ ਤੋਂ ਇਲਾਵਾ ਵਿਟਾਮਿਨ ਕੇ ਵੀ ਪਾਇਆ ਜਾਂਦਾ ਹੈ। ਨਾਲ ਹੀ ਹਰੇ ਛੋਲਿਆਂ ਦਾ ਸੇਵਨ ਕਰਨ ਫਾਈਬਰ, ਆਇਰਨ, ਫਾਸਫੋਰਸ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸੇਲੇਨੀਅਮ, ਕੈਲਸ਼ੀਅਮ ਵਰਗੇ ਖਣਿਜ ਪਦਾਰਥ ਮਿਲਦੇ ਹਨ। ਇਸ 'ਚ ਘੱਟ ਕੈਲੋਰੀ, ਚਰਬੀ, ਕਾਰਬੋਹਾਈਡ੍ਰੇਟਸ, ਡਾਇਟਰੀ ਫਾਈਬਰ ਅਤੇ ਫੈਟੀ ਐਸਿਡ ਪਾਏ ਜਾਣਦੇ ਹਨ।ਹਰੇ ਛੋਲੇ ਖਾਣ ਦੇ ਫਾਇਦੇਇਮਿਊਨਿਟੀ ਵਧਾਉਣ 'ਚ ਮਦਦਗਾਰ : ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੇ ਛੋਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਪੋਸ਼ਕ ਤੱਤ ਪਾਏ ਜਾਣਦੇ ਹਨ। ਜੋ ਇਮਿਊਨਿਟੀ ਮਜ਼ਬੂਤ ਕਰਨ ਦੇ ਨਾਲ ਮੌਸਮ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ।ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ : ਮਾਹਿਰਾਂ ਮੁਤਾਬਕ ਹਰੇ ਛੋਲਿਆਂ 'ਚ ਭਰਪੂਰ ਮਾਤਰਾ 'ਚ ਡਾਈਟਰੀ ਫਾਈਬਰ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਬਣਾਉਂਦਾ ਹੈ। ਨਾਲ ਹੀ ਇਹ ਟਾਈਪ 2 ਸ਼ੁਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਹਰੇ ਛੋਲਿਆਂ ਦਾ ਸੇਵਨ ਕਰਕੇ ਖੂਨ 'ਚ ਗਲੂਕੋਜ਼ ਅਤੇ ਲਿਪਿਡ ਪ੍ਰੋਫਾਈਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦਗਾਰ : ਜੇਕਰ ਤੁਸੀਂ ਆਪਣੇ ਪਾਚਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰੇ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਕਰਨ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।ਅੱਖਾਂ ਲਈ ਫਾਇਦੇਮੰਦ : ਹਰੇ ਛੋਲਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤਣਾਅ ਤੋਂ ਵੀ ਬਚਾਉਂਦਾ ਹੈ। ਨਾਲ ਹੀ ਇਸ 'ਚ ਅੱਖਾਂ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਵਾਲੇ ਵਿਟਾਮਿਨ ਵੀ ਪਾਏ ਜਾਣਦੇ ਹਨ।(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)