Advertisment

ਜੇਲ੍ਹ ’ਚ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ: ਅਕਾਲੀ ਦਲ

author-image
ਜਸਮੀਤ ਸਿੰਘ
Updated On
New Update
ਜੇਲ੍ਹ ’ਚ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ: ਅਕਾਲੀ ਦਲ
Advertisment
ਚੰਡੀਗੜ੍ਹ, 7 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਵਿਚ ਗੰਭੀਰ ਖ਼ਤਰਾ ਹੈ ਤੇ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸੇ ਵਾਸਤੇ ਕੀਤੀ ਗਈ ਤਾਂ ਜੋ ਮਜੀਠੀਆ ਨੂੰ ਇਕ ਹੋਰ ਝੂਠੇ ਕੇਸ ਵਿਚ ਫਸਾਇਆ ਜਾ ਸਕੇ। ਅੱਜ ਇਸ ਮਾਮਲੇ ਨੂੰ ਉਜਾਗਰ ਕਰਦਿਆਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੂੰ ਡੀਜੀਪੀ ਨੂੰ ਲਿਖੇ ਪੱਤਰ ਜਿਸਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ, ਦਾ ਹਵਾਲਾ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਸਿੱਧੂ ਨੂੰ ਏਜੀਡੀਪੀ ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ ਤੇ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ।
Advertisment
ਇਨ੍ਹਾਂ ਆਗੂਆਂ ਨੇ ਕਿਹਾ ਕਿ ਮਜੀਠੀਆ ਦੇ ਪਰਿਵਾਰ ਦੇ ਮਨਾਂ ਵਿਚ ਅਕਾਲੀ ਦਲ ਦੇ ਮਨ ਵਿਚ ਇਹ ਖਦਸ਼ਾ ਹੈ ਕਿ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸ ਵਾਸਤੇ ਕੀਤੀ ਗਈ ਕਿ ਮਜੀਠੀਆ ’ਤੇ ਝੂਠੀ ਬਰਾਮਦਗੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਇਕ ਨਾਕਾਬਲ ਅਫਸਰ ਹਨ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਮਜੀਠੀਆ ਖਿਲਾਫ ਕਿੜਾਂ ਕੱਢਣ ਲਈ ਵਰਤਿਆ ਤੇ ਹੁਣ ਵੀ ਸਿੱਧੂ ਦੀ ਨਿਯੁਕਤੀ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਮਜੀਠੀਆ ਨੂੰ ਇਕ ਹੋਰ ਮਾਮਲੇ ਵਿਚ ਫਸਾਉਣ ਲਈ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚ ਕਾਫੀ ਦੁਸ਼ਮਣੀ ਬਣੀ ਹੋਈ ਹੈ ਤੇ ਸਿੱਧੂ ਸਾਬਕਾ ਮੰਤਰੀ ਨਾਲ ਕਿੜਾਂ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਧੂ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਤੇ ਪੁਲਿਸ ਅਫਸਰ ਦੀ ਮਾਤਾ ਤੇ ਮਜੀਠੀਆ ਦੀ ਚਾਚੀ ਸਕੀਆਂ ਭੈਣਾਂ ਸਨ। ਉਹਨਾਂ ਕਿਹਾ ਕਿ ਸਿੱਧੂ ਦਾ ਪਰਿਵਾਰ ਮਜੀਠੀਆ ਦੀ ਚਾਚੀ ਦੀ ਮੌਤ ਲਈ ਉਹਨਾਂ ਨੂੰ ਜ਼ਿੰਮੇਵਾਰ ਮੰਨਦਾ ਹੈ। ਉਹਨਾਂ ਕਿਹਾ ਕਿ ਦੁਸ਼ਮਣੀ ਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਜਦੋਂ ਮਜੀਠੀਆ ਦੇ ਦਾਦਾ ਜੀ ਸਿੱਧੂ ਦੇ ਪਿਤਾ ਨੂੰ ਮਿਲਣ ਗਏ ਤਾਂ ਸਿੱਧੂ ਦੇ ਪਿਤਾ ਨੇ ਅੱਗੋਂ ਉਹਨਾਂ ’ਤੇ ਗੋਲੀ ਚਲਾ ਦਿੱਤੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਵੀ ਆਪ ਇਹ ਮੰਨਿਆ ਸੀ ਕਿ ਦੋਵਾਂ ਦੇ ਰਿਸ਼ਤੇ ਖਰਾਬ ਹਨ ਤੇ ਇਹਨਾਂ ਵਿਚ ਦੁਸ਼ਮਣੀ ਬਹੁਤ ਜ਼ਿਆਦਾ ਹੈ, ਇਸੇ ਲਈ ਹਾਈ ਕੋਰਟ ਨੇ ਹਰਪ੍ਰੀਤ ਸਿੱਧੂ ਨੂੰ ਮਜੀਠੀਆ ਖਿਲਾਫ ਜਾਂਚ ਕਰਨ ਤੋਂ ਰੋਕਿਆ ਸੀ। ਗਰੇਵਾਲ ਤੇ ਡਾ. ਚੀਮਾ ਨੇ ਕਿਹਾ ਕਿ ਜਦੋਂ ਹਾਈ ਕੋਰਟ ਨੇ ਸਿੱਧੂ ਦੀ ਰਿਪੋਰਟ ’ਤੇ ਕਾਰਵਾਈ ਨਹੀਂ ਕੀਤੀ ਤਾਂ ਸਿੱਧੂ ਨੇ ਸੀਲਬੰਦ ਰਿਪੋਰਟ ਮਜੀਠੀਆ ਦੇ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ। publive-image ਅਕਾਲੀ ਆਗੂਆਂ ਨੇ ਦੱਸਿਆ ਕਿ ਕਾਂਗਸ ਸਰਕਾਰ ਦੇ ਆਖਰੀ ਦਿਨਾਂ ਵਿਚ ਸਿੱਧੂ ਨੇ ਆਪਣੀ ਮਨਘੜਤ ਰਿਪੋਰਟ ਡੀਜੀਪੀ ਨੂੰ ਦੇ ਦਿੱਤੀ ਤੇ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਦੀਆ ਵੱਖ ਵੱਖ ਧਾਰਾਵਾਂ ਹੇਠ ਝੂਠਾ ਕੇਸ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਵੀ ਸਿਧੂ ਮਾਮਲੇ ਵਿਚ ਦਖਲ ਦਿੰਦੇ ਰਹੇ ਤੇ ਉਹਨਾਂ 8 ਮਾਰਚ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਚਿੱਠੀ ਲਿਖੀ ਜਿਸਦੇ ਆਧਾਰ ’ਤੇ ਐਸ.ਆਈ.ਟੀ ਦਾ ਪੁਨਰਗਠ ਨ ਕੀਤਾ ਗਿਆ। ਸਿੱਧੂ ਦੀਆਂ ਹਦਾਇਤਾਂ ਨੂੰ ਐਸ.ਆਈ.ਟੀ ਹੁਕਮ ਵਜੋਂ ਮੰਨਦੀ ਹੈ ਤੇ ਸਿੱਧਾ ਉਹਨਾਂ ਨੂੰ ਰਿਪੋਰਟ ਕਰਦੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਬਲਕਿ ਏਡੀਜੀਪੀ ਨੇ ਅੰਮ੍ਰਿਤਸਰ ਵਿਚ ਆਪਣੇ ਸੰਪਰਕਾਂ ਰਾਹੀਂ ਮਜੀਠੀਆ ਦੇ ਸਿਆਸੀ ਵਿਰੋਧੀ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਨਸ਼ਿਆਂ ਦੇ ਕੇਸਾਂ ਵਿਚ ਗਵਾਹ ਬਣਾ ਲਿਆ ਜਿਸਨੇ ਹਾਈ ਕੋਰਟ ਵਿਚ ਝੂਠੀ ਤੇ ਆਧਾਰਹੀਣ ਪਟੀਸ਼ਨ ਦਾਇਰ ਕੀਤੀ ਤਾਂ ਜੋ ਮਜੀਠੀਆ ਦੀ ਰੈਗੂਲਰ ਜ਼ਮਾਨਤ ਅਰਜ਼ੀ ਰੋਕੀ ਜਾ ਸਕੇ। ਗਰੇਵਾਲ ਤੇ ਡਾ. ਚੀਮਾ ਨੇ ਦੱਸਿਆ ਕਿ ਇਹ ਵੀ ਇਕ ਸੱਚਾਈ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿਚ ਝੂਠੇ ਦੋਸ਼ ਲਾਉਣ ਲਈ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ, ਉਦੋਂ ਤੋਂ ਆਮ ਆਦਮੀ ਪਾਰਟੀ ਮਜੀਠੀਆ ਤੋਂ ਖਾਰ ਖਾਂਦੀ ਹੈ। ਉਹਨਾਂ ਕਿਹਾ ਕਿ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨਾ ਆਮ ਆਦਮੀ ਪਾਰਟੀ ਦੇ 2017 ਦੇ ਚੋਣ ਵਾਅਦਿਆਂ ਦਾ ਹਿੱਸਾ ਸੀ। publive-image ਅਕਾਲੀ ਆਗੂਆਂ ਨੇ ਦੱਸਿਆ ਕਿ ਏਜੀਡੀਪੀ ਸਿੱਧੂ ਆਪ ਨਸ਼ਿਆਂ ਬਾਰੇ ਐਸ.ਟੀ.ਐਫ ਦੇ ਮੁਖੀ ਹੁੰਦਿਆਂ ਬੁਰੀ ਤ੍ਹਾਂ ਫੇਲ੍ਹ ਸਾਬਤ ਹੋਏ ਹਨ ਤੇ ਆਪਣੀ ਕਮਾਂਡ ਹੇਠ ਨਸ਼ਿਆਂ ’ਤੇ ਪਾਬੂ ਨਹੀਂ ਪਾ ਰਹੇ। ਉਹਨਾਂ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ ਪੂਰੀਆਂ ਤਾਕਤਾਂ ਹੋਣ ਦੇ ਬਾਵਜੂਦ ਉਹ ਮਜੀਠੀਆ ਦੀ ਨਸ਼ਿਆਂ ਸਬੰਧੀ ਮਾਮਲੇ ਵਿਚ ਸ਼ਮੂਲੀਅਤ ਦਾ ਇਕ ਵੀ ਸਬੂਤ ਨਹੀਂ ਜੁਟਾ ਸਕੇ। ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਮੌਜੂਦਾ ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਤਾਂ ਮਜੀਠੀਆ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਉਹਨਾਂ ਨੁੰ ਮਨੁੱਖੀ ਰਿਹਾਇਸ਼ ਲਈ ਅਣਫਿੱਟ ਚੱਕੀ ਵਿਚ ਬੰਦ ਕਰ ਦਿੱਤਾ ਗਿਆ। ਇਸ ਮਗਰੋਂ ਮਜੀਠੀਆ ਇਸ ਵੇਲੇ 8 ਬਾਈ 8 ਦੇ ਕਮਰੇ ਵਿਚ ਬੰਦ ਹਨ। ਉਹਨਾਂ ਕਿਹਾ ਕਿ ਮਜੀਠੀਆ ਨੂੰ ਉਕਤ ਸੈਲ ਵਿਚ ਬੰਦ ਕਰਨ ਦਾ ਮਕਸਦ ਉਹਨਾਂ ਨੂੰ ਜ਼ਲੀਲ ਕਰਨਾ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੈ। publive-image -PTC News-
shiromani-akali-dal bhagwant-mann punjabi-news bikram-singh-majithia danger adgp-jail-harpreet-sidhu
Advertisment

Stay updated with the latest news headlines.

Follow us:
Advertisment