Sun, Sep 6, 2026
Whatsapp

ਡੇਰਾ ਬਿਆਸ ਮੁਖੀ ਦੀ ਧਰਮਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ ਅੱਜ

Reported by:  PTC News Desk  Edited by:  Jashan A -- December 06th 2019 08:01 AM -- Updated: December 06th 2019 08:30 AM
ਡੇਰਾ ਬਿਆਸ ਮੁਖੀ ਦੀ ਧਰਮਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ ਅੱਜ

ਡੇਰਾ ਬਿਆਸ ਮੁਖੀ ਦੀ ਧਰਮਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ ਅੱਜ

ਡੇਰਾ ਬਿਆਸ ਮੁਖੀ ਦੀ ਧਰਮਪਤਨੀ ਸ਼ਬਨਮ ਢਿੱਲੋਂ ਦਾ ਅੰਤਿਮ ਸਸਕਾਰ ਅੱਜ,ਬਿਆਸ: ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਗੁਰਿੰਦਰ ਸਿੰਘ ਢਿੱਲੋਂ ਦੀ ਧਰਮਪਤਨੀ ਸ਼ਬਨਮ ਕੌਰ ਢਿੱਲੋਂ ਜਿਨ੍ਹਾਂ ਦਾ ਇੰਗਲੈਂਡ ਵਿਖੇ ਦਿਹਾਂਤ ਹੋ ਗਿਆ ਸੀ। ਉਹਨਾਂ ਦਾ ਅੰਤਿਮ ਸਸਕਾਰ ਅੱਜ ਡੇਰਾ ਬਿਆਸ ਵਿਖੇ 12 ਵਜੇ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਅਨੇਕਾਂ ਪ੍ਰਮੁੱਖ ਰਾਜਸੀ ਤੇ ਧਾਰਮਿਕ ਸਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ। ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਮੌਤ, ਮਾਪਿਆਂ ਨੂੰ ਨਹੀਂ ਮਿਲਿਆ ਅੰਤਿਮ ਸਸਕਾਰ ਕਰਨ ਦਾ ਮੌਕਾ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਦਾ ਸਸਕਾਰ 4 ਦਸੰਬਰ ਨੂੰ ਹੋਣਾ ਤੈਅ ਕੀਤਾ ਗਿਆ ਸੀ। ਪਰ ਬਾਬਾ ਗੁਰਿੰਦਰ ਸਿੰਘ ਸਤਿਸੰਗ ਸਬੰਧੀ ਰੁਝੇਵਿਆਂ ਕਾਰਨ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ ਪੂਰੀ ਕਰਨ ਹਿੱਤ ਹੁਣ ਉਨ੍ਹਾਂ ਦਾ ਸਸਕਾਰ 6 ਦਸੰਬਰ ਨੂੰ ਡੇਰਾ ਬਿਆਸ ਵਿਖੇ ਹੀ ਕੀਤਾ ਜਾਵੇਗਾ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK