Sat, Sep 5, 2026
Whatsapp

Australia ਜਾਣ ਦਾ ਸੁਪਨਾ ਪੰਜਾਬ ਤੇ ਰਾਜਸਥਾਨ ਦੇ 34 ਨੌਜਵਾਨਾਂ ਨੂੰ ਪਿਆ ਭਾਰੀ ! ਏਜੰਟਾਂ ਨੇ 8 ਪਰਿਵਾਰਾਂ ਕੋਲੋਂ ਠੱਗੇ 3 ਕਰੋੜ ਰੁਪਏ

ਪੀੜਤ ਪਰਿਵਾਰਾਂ ਮੁਤਾਬਕ ਏਜੰਟਾਂ ਨੇ ਆਸਟ੍ਰੇਲੀਆ ਭੇਜਣ ਦਾ ਭਰੋਸਾ ਦੇ ਕੇ ਹਰੇਕ ਪਰਿਵਾਰ ਤੋਂ 5 ਤੋਂ 11 ਲੱਖ ਰੁਪਏ ਲਏ। ਅੱਠ ਪਰਿਵਾਰਾਂ ਵੱਲੋਂ ਕੁੱਲ ਕਰੀਬ 3 ਕਰੋੜ ਰੁਪਏ ਦਿੱਤੇ ਗਏ। ਇਹ ਰਕਮ ਘਰ, ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਚੁੱਕ ਕੇ ਦਿੱਤੀ ਗਈ।

Reported by:  PTC News Desk  Edited by:  Aarti -- September 05th 2026 04:54 PM
Australia ਜਾਣ ਦਾ ਸੁਪਨਾ ਪੰਜਾਬ ਤੇ ਰਾਜਸਥਾਨ ਦੇ 34 ਨੌਜਵਾਨਾਂ ਨੂੰ ਪਿਆ ਭਾਰੀ ! ਏਜੰਟਾਂ ਨੇ 8 ਪਰਿਵਾਰਾਂ ਕੋਲੋਂ ਠੱਗੇ 3 ਕਰੋੜ ਰੁਪਏ

Australia ਜਾਣ ਦਾ ਸੁਪਨਾ ਪੰਜਾਬ ਤੇ ਰਾਜਸਥਾਨ ਦੇ 34 ਨੌਜਵਾਨਾਂ ਨੂੰ ਪਿਆ ਭਾਰੀ ! ਏਜੰਟਾਂ ਨੇ 8 ਪਰਿਵਾਰਾਂ ਕੋਲੋਂ ਠੱਗੇ 3 ਕਰੋੜ ਰੁਪਏ

34 youths of punjab News :ਪੰਜਾਬ ਦੇ ਨੌਜਵਾਨਾਂ ਲਈ ਵਿਦੇਸ਼ ਜਾਣ ਦਾ ਸੁਪਨਾ ਹੁਣ ਕਈ ਪਰਿਵਾਰਾਂ ਲਈ ਦਰਦ ਬਣਦਾ ਜਾ ਰਿਹਾ ਹੈ। ਆਸਟ੍ਰੇਲੀਆ ਵਿੱਚ ਰੁਜ਼ਗਾਰ ਦਾ ਸੁਪਨਾ ਲੈ ਕੇ ਨਿਕਲੇ ਪੰਜਾਬ ਦੇ 33 ਅਤੇ ਰਾਜਸਥਾਨ ਦੇ ਇੱਕ ਨੌਜਵਾਨ ਸਮੇਤ 34 ਨੌਜਵਾਨ ਤਿਮੋਰ-ਲੇਸਤੇ ਵਿੱਚ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

34 ਨੌਜਵਾਨ  ਤਿਮੋਰ-ਲੇਸਤੇ ’ਚ ਫਸੇ 

ਪੀੜਤ ਪਰਿਵਾਰਾਂ ਮੁਤਾਬਕ ਏਜੰਟਾਂ ਨੇ ਆਸਟ੍ਰੇਲੀਆ ਭੇਜਣ ਦਾ ਭਰੋਸਾ ਦੇ ਕੇ ਹਰੇਕ ਪਰਿਵਾਰ ਤੋਂ 5 ਤੋਂ 11 ਲੱਖ ਰੁਪਏ ਲਏ। ਅੱਠ ਪਰਿਵਾਰਾਂ ਵੱਲੋਂ ਕੁੱਲ ਕਰੀਬ 3 ਕਰੋੜ ਰੁਪਏ ਦਿੱਤੇ ਗਏ। ਇਹ ਰਕਮ ਘਰ, ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਚੁੱਕ ਕੇ ਦਿੱਤੀ ਗਈ।

ਪੀੜਤ ਪਰਿਵਾਰਾਂ ਦਾ ਇਲਜ਼ਾਮ 

ਨੌਜਵਾਨਾਂ ਨੂੰ ਭਾਰਤ ਤੋਂ ਇੰਡੋਨੇਸ਼ੀਆ ਦੇ ਬਾਲੀ ਅਤੇ ਫਿਰ ਮਲੇਸ਼ੀਆ ਰਾਹੀਂ ਤਿਮੋਰ-ਲੇਸਤੇ ਪਹੁੰਚਾਇਆ ਗਿਆ। ਪਰਿਵਾਰਾਂ ਦਾ ਦੋਸ਼ ਹੈ ਕਿ ਉੱਥੇ ਪਹੁੰਚਣ ਤੋਂ ਬਾਅਦ ਨੌਜਵਾਨਾਂ ਦੇ ਪਾਸਪੋਰਟ ਲੈ ਲਏ ਗਏ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਕੇ ਰੱਖਿਆ ਗਿਆ।

ਇੱਕ ਨੌਜਵਾਨ ਨੂੰ ਹਿਰਾਸਤ ’ਚ ਲਿਆ

ਡਰਾਉਣ-ਧਮਕਾਉਣ, ਮਰਜ਼ੀ ਦੇ ਵਿਰੁੱਧ ਕੰਮ ਕਰਵਾਉਣ, ਮਿਹਨਤ ਦੀ ਕਮਾਈ ਨਾ ਦੇਣ ਅਤੇ ਲੋੜੀਂਦਾ ਭੋਜਨ ਨਾ ਦੇਣ ਦੇ ਵੀ ਗੰਭੀਰ ਦੋਸ਼ ਲਗਾਏ ਗਏ ਹਨ।  ਨੌਜਵਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਪਾਸਪੋਰਟ ਵਾਪਸ ਮਿਲਣ ਦੀ ਗੱਲ ਸਾਹਮਣੇ ਆਈ ਹੈ। ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਹੁਣ ਤੱਕ 10 ਨੌਜਵਾਨ ਆਪਣੇ ਯਤਨਾਂ ਅਤੇ ਖਰਚੇ ’ਤੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ 34 ਨੌਜਵਾਨ ਅਜੇ ਵੀ ਤਿਮੋਰ-ਲੇਸਤੇ ਵਿੱਚ ਫਸੇ ਦੱਸੇ ਜਾ ਰਹੇ ਹਨ।

ਇੱਥੇ-ਇੱਥੇ ਦੇ ਨੌਜਵਾਨ ਫਸੇ 

ਫਸੇ ਨੌਜਵਾਨਾਂ ਵਿੱਚ ਮੋਗਾ ਦੇ 8, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5, ਫਾਜ਼ਿਲਕਾ ਦੇ 2, ਜਦਕਿ ਤਰਨਤਾਰਨ, ਕਪੂਰਥਲਾ, ਪਟਿਆਲਾ ਅਤੇ ਜਲਾਲਾਬਾਦ ਨਾਲ ਸਬੰਧਤ ਇੱਕ-ਇੱਕ ਨੌਜਵਾਨ ਸ਼ਾਮਲ ਦੱਸਿਆ ਜਾ ਰਿਹਾ ਹੈ। ਇੱਕ ਨੌਜਵਾਨ ਰਾਜਸਥਾਨ ਦਾ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਕੀਤੀ ਗਈ ਪਹੁੰਚੇ

ਇਹ ਪਰਿਵਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚੇ ਹਨ। ਵੀਡੀਓ ਕਾਲ ਰਾਹੀਂ ਗੁਹਾਰ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਵਾਪਸੀ ਲਈ ਕਾਰਵਾਈ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਹੈ। ਪਰ ਇਸ ਪੂਰੇ ਮਾਮਲੇ ਨੇ ਪੰਜਾਬ ਦੀ ਇੱਕ ਪੁਰਾਣੀ ਪੀੜ ਵੀ ਸਾਹਮਣੇ ਲਿਆ ਦਿੱਤੀ ਹੈ—ਆਖਿਰ ਨੌਜਵਾਨ ਆਪਣਾ ਘਰ, ਮਾਵਾਂ-ਭੈਣਾਂ ਅਤੇ ਪਰਿਵਾਰ ਛੱਡ ਕੇ ਪਰਦੇਸ ਜਾਣ ਲਈ ਕਿਉਂ ਮਜਬੂਰ ਹੋ ਰਹੇ ਹਨ?

ਜੇ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਅਤੇ ਭਵਿੱਖ ਦੀ ਸੁਰੱਖਿਆ ਮਿਲੇ, ਤਾਂ ਸ਼ਾਇਦ ਕਈ ਮਾਵਾਂ ਦੇ ਪੁੱਤ ਏਜੰਟਾਂ ਦੇ ਧੱਕੇ ਨਾ ਚੜ੍ਹਨ ਅਤੇ ਆਪਣੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨਾ ਰੁਲਣ। ਹੁਣ ਪਰਿਵਾਰਾਂ ਨੂੰ ਸਿਰਫ਼ ਇੱਕ ਜਵਾਬ ਚਾਹੀਦਾ ਹੈ—ਤਿਮੋਰ-ਲੇਸਤੇ ਵਿੱਚ ਫਸੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਘਰ ਕਦੋਂ ਵਾਪਸ ਆਉਣਗੇ? 

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK