Tue, Jun 17, 2025
Whatsapp

ਫਾਂਸੀ ਦੇ ਫ਼ੰਦੇ 'ਤੇ ਲਟਕੇਗੀ ਸ਼ਬਨਮ, ਪਿਆਰ 'ਚ ਅੰਨ੍ਹੇ ਹੋ ਦਿੱਤਾ ਸੀ ਦਿੱਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ

Reported by:  PTC News Desk  Edited by:  Jagroop Kaur -- February 17th 2021 07:03 PM
ਫਾਂਸੀ ਦੇ ਫ਼ੰਦੇ 'ਤੇ ਲਟਕੇਗੀ ਸ਼ਬਨਮ, ਪਿਆਰ 'ਚ ਅੰਨ੍ਹੇ ਹੋ ਦਿੱਤਾ ਸੀ ਦਿੱਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ

ਫਾਂਸੀ ਦੇ ਫ਼ੰਦੇ 'ਤੇ ਲਟਕੇਗੀ ਸ਼ਬਨਮ, ਪਿਆਰ 'ਚ ਅੰਨ੍ਹੇ ਹੋ ਦਿੱਤਾ ਸੀ ਦਿੱਲ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ

ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦੋਂ ਇਕ ਮਹਿਲਾ ਕੈਦੀ ਨੂੰ ਫਾਂਸੀ ਲਟਕਾਇਆ ਜਾਵੇਗੀ। ਮਥੂਰਾ ਸਥਿਤ ਉਤਰ ਪ੍ਰਦੇਸ਼ ਦੀ ਇਕਲੌਤੇ ਮਹਿਲਾ ਫਾਂਸੀ ਘਰ ਵਿਚ ਅਮਰੋਹਾ ਦੀ ਰਹਿਣ ਵਾਲੀ ਸ਼ਬਨਮ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਵਾਲੇ ਮੇਰਠ ਦੇ ਪਵਨ ਜੱਲਾਦ ਵੀ ਦੋ ਵਾਰ ਫਾਂਸੀ ਘਰ ਦਾ ਮੁਆਇਨਾ ਕਰ ਚੁੱਕੇ ਹਨ। ਹਾਲਾਂਕਿ, ਫਾਂਸੀ ਦੀ ਤਾਰੀਖ ਅਜੇ ਤੈਅ ਨਹੀਂ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ
ਦੱਸਣਯੋਗ ਹੈ ਕਿ ਅਪ੍ਰੈਲ 2008 ਵਿੱਚ ਅਮਰੋਹਾ ਦੀ ਰਹਿਣ ਵਾਲੀ ਸ਼ਬਨਮ ਨੇ ਪ੍ਰੇਮੀ ਨਾਲ ਮਿਲ ਕੇ ਕੁਹਾੜੀ ਨਾਲ ਆਪਣੇ ਸੱਤ ਪਰਿਵਾਰਕ ਮੈਂਬਰਾਂ ਨੂੰ ਵੱਢ ਦਿੱਤਾ ਸੀ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਸ਼ਬਨਮ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਹੈ। ਇਸ ਲਈ ਆਜ਼ਾਦੀ ਤੋਂ ਬਾਅਦ ਸ਼ਬਨਮ ਫਾਂਸੀ ਲਟਕਣ ਵਾਲੀ ਪਹਿਲੀ ਮਹਿਲਾ ਕੈਦੀ ਹੋਵੇਗੀ।बावनखेड़ी हत्याकांड: सलीम के इश्क में शबनम ने पूरे परिवार को किया था खत्म, फांसी के फंदे तक पहुंची खूनी दास्तां first female Shabnam hanging 
ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
ਦੱਸਣਯੋਗ ਹੈ ਕਿ ਮਥੁਰਾ ਜੇਲ੍ਹ ਵਿਚ 150 ਸਾਲ ਪਹਿਲਾਂ ਮਹਿਲਾ ਫਾਂਸੀਘਰ ਬਣਾਇਆ ਗਿਆ ਸੀ। ਪਰ ਆਜ਼ਾਦੀ ਤੋਂ ਬਾਅਦ ਕਿਸੇ ਵੀ ਔਰਤ ਨੂੰ ਫਾਂਸੀ ਨਹੀਂ ਦਿੱਤੀ ਗਈ ਹੈ। ਸੀਨੀਅਰ ਜੇਲ੍ਹ ਸੁਪਰਡੈਂਟ ਸ਼ੈਲੇਂਦਰ ਕੁਮਾਰ ਮੈਤਰੇਆ ਨੇ ਕਿਹਾ ਕਿ ਫਾਂਸੀ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ, ਪਰ ਅਸੀਂ ਤਿਆਰੀ ਆਰੰਭ ਕਰ ਦਿੱਤੀ ਹੈ। ਮੌਤ ਦਾ ਵਾਰੰਟ ਜਾਰੀ ਹੁੰਦੇ ਹੀ ਸ਼ਬਨਮ ਨੂੰ ਫਾਂਸੀ ਦੇ ਦਿੱਤੀ ਜਾਵੇਗੀ।

Top News view more...

Latest News view more...

PTC NETWORK