Tue, Dec 23, 2025
Whatsapp

"ਕੌਰ ਬੀ" ਨੇ ਕੁੜੀਆਂ ਨਾਲ ਪਾਇਆ ਖੂਬ ਗਿੱਧਾ, ਵਾਇਰਲ ਹੋਈ ਵੀਡਿਓ

Reported by:  PTC News Desk  Edited by:  Joshi -- August 15th 2018 02:35 AM -- Updated: August 15th 2018 08:24 AM

"ਕੌਰ ਬੀ" ਨੇ ਕੁੜੀਆਂ ਨਾਲ ਪਾਇਆ ਖੂਬ ਗਿੱਧਾ, ਵਾਇਰਲ ਹੋਈ ਵੀਡਿਓ

ਮਸ਼ਹੂਰ ਗਾਇਕਾ ਕੌਰ ਬੀ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਵੀਡਿਓ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਕੁੜੀਆਂ ਨਾਲ ਗਿੱਧਾ ਪਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਸਾਈਪਰੈੱਸ ਵਿੱਚ ਕੌਰ ਬੀ ਵੱਲੋਂ ਕੀਤੇ ਗਏ ਪਹਿਲੇ ਸ਼ੋਅ ਦੀ ਵੀਡਿਓ ਹੈ ਜਿਸ ਨੂੰ ਉਸਦੇ ਚਾਹੁਣ ਵਾਲੇ ਖੂਬ ਪਸੰਦ ਕਰ ਰਹੇ ਹਨ । ਇਸ ਵੀਡਿਓ ਵਿੱਚ ਕੌਰ ਬੀ ਗਾਣੇ ਵੀ ਗਾ ਰਹੀ ਹੈ ਅਤੇ ਕੁੜੀਆਂ ਨਾਲ ਰਲ ਕੇ ਗਿੱਧਾ ਵੀ ਪਾ ਰਹੀ ਹੈ । ਉਸਨੇ ਆਪਣੇ ਗਾਣਿਆਂ 'ਤੇ ਸਭ ਨੂੰ ਇਸ ਕਦਰ ਝੂਮਣ ਲਗਾਇਆ ਹੋਇਆ ਹੈ ਕਿ ਸਭ ਨੱਚ ਕੇ ਆਪਣਾ ਮਨੋਰੰਜਨ ਕਰ ਰਹੇ ਹਨ ।

Bhut Chnga Lagea 1st Time Cyprus ch Perform kr k Ghaint Show Lvu Guyz #Thx2all #KaurB #Jassbajwa #Live #Nicosia ??? !!

A post shared by KaurB (@kaurbmusic) on


ਕਦੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ ਜਾ ਰਿਹਾ ਹੈ ਅਤੇ ਕਦੇ ਕੁੜੀਆਂ ਇਕੱਠੀਆਂ ਹੋ ਕੇ ਪਾਉਂਦੀਆਂ ਦਿਖਾਈ ਦਿੰਦੀਆਂ ਹਨ। ਉਸਨੇ ਵੀਡਿਓ ਦੀ ਡਿਸਕਰਿਪਸ਼ਨ ਵਿੱਚ ਲਿਖਿਆ ਹੈ ਕਿ ਉਸਨੂੰ ਸ਼ੋਅ ਕਰਕੇ ਬਹੁਤ ਵਧੀਆ ਲੱਗਾ ਹੈ। ਕੌਰ ਬੀ ਦੀ ਇਸ ਵੀਡਿਓ ਨੂੰ ਸ਼ੇਅਰ ਕਰਨ ਦੇ ਨਾਲ ਕੰਮੈਂਟਾਂ ਦੀ ਬੋਛਾੜ ਹੋ ਰਹੀ ਹੈ ਜਿਸ 'ਚ ਕੌਰ ਬੀ ਦੇ ਪੰਜਾਬੀ ਸੂਟ ਦੀ ਤਰੀਫ਼ ਕੀਤੀ ਜਾ ਰਹੀ ਤੇ ਨਾਲ ਹੀ ਉਸਦੀ ਆਵਾਜ਼ ਦੀਆਂ ਤਾਰੀਫਾਂ ਹੋ ਰਹੀਆਂ ਹਨ। —PTC News

Top News view more...

Latest News view more...

PTC NETWORK
PTC NETWORK