ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਵਜ੍ਹਾ ਕਰਕੇ ਦਿੱਤਾ ਅਸਤੀਫਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਵਜ੍ਹਾ ਕਰਕੇ ਦਿੱਤਾ ਅਸਤੀਫਾ:ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਅਸਤੀਫਾ ਦੇ ਦਿੱਤਾ ਹੈ।ਜਿਸ ਦਾ ਕਾਰਨ ਉਨ੍ਹਾਂ ਨੇ ਵਡੇਰੀ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀਆਂ ਚਰਚਾਵਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਸ ਲੰਬੇ ਸਮੇਂ ਦੌਰਾਨ ਬਹੁਤ ਸਾਰੇ ਕੌਮੀ ਮਸਲੇ ਅਤੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੰਭੀਰ ਚੁਣੌਤੀਆਂ ਦੇਣ ਵਾਲੇ ਮਾਮਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਆਏ, ਜਿੰਨ੍ਹਾਂ ਦਾ ਨਿਪਟਾਰਾ ਗੁਰੂ ਦੇ ਭੈਅ ਵਿੱਚ ਰਹਿ ਕੇ ਸਹਿਯੋਗੀ ਸਿੰਘ ਸਹਿਬਾਨਾਂ, ਪੰਥਕ ਸੰਸਥਾਵਾਂ ਅਤੇ ਸੰਗਤ ਦੇ ਸਹਿਯੋਗ ਨਾਲ ਪੰਥਕ ਰੂਹ ਰੀਤਾਂ ਅਨੁਸਾਰ ਕੀਤਾ ਗਿਆ। ਮੈਨੂੰ ਮਾਣ ਹੈ ਕਿ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਖਾਲਸਾ ਪੰਥ ਨੇ ਗੁਰੂ ਤਖਤ ਤੋਂ ਜਾਰੀ ਸਿੰਘ ਸਾਹਿਬਾਨਾਂ ਦੇ ਫੇਸਲੈ ਖਿੜੇ ਮੱਥੇ ਪਰਵਾਨ ਕੀਤੇ ਅਤੇ ਇਹਨਾਂ ਉਤੇ ਡੱਟ ਕੇ ਪਹਿਰਾ ਦਿੱਤਾ।
ਜੱਥੇਦਾਰ ਨੇ ਡੇਰੇ ਵਾਲੇ ਰਾਮ ਰਹੀਮ ਬਾਰੇ ਲਿਖਿਆ ਹੈ, "ਸਰਸੇ ਵਾਲੇ ਅਖੌਤੀ ਸਾਧ ਦੇ ਸਬੰਧੀ ਲਏ ਫੈਂਸਲੇ ਸਬੰਧੀ ਕਿੰਤੂ ਕਿੰਤੂ ਪ੍ਰੰਤੂ ਵੀ ਹੋਇਆ। ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਏ ਨਾਲ ਦਿੱਤਾ ਫੈਸਲਾ ਵਾਪਿਸ ਲੈ ਲਿਆ ਗਿਆ। ਦਾਸ ਹਮੇਸ਼ਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਨੂੰ ਸਮਰਪਿਤ ਹੈ ਅਤੇ ਅੰਤਮ ਸਵਾਸਾਂ ਤੱਕ ਰਹੇਗਾ।ਗੁਰਬਾਣੀ ਦਾ ਫਰਮਾਨ ਹੈ,ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥" ਦੇ ਅਨੁਸਾਰ ਜੀਵ ਭੁੱਲਣਹਾਰ ਹੈ। ਆਪਣੇ ਸੇਵਾ ਕਾਲ ਦੌਰਾਨ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਆਪਣੀਆਂ ਝੋਲੀ ਪਾਉਂਦਾ ਹੋਇਆ ਦਾਸ ਸਮੁੱਚੇ ਖਾਲਸਾ ਪੰਥ ਕੋਲੋਂ ਖਿਮਾ ਯਾਚਨਾ ਕਰਦਾ ਹਾਂ " ।
-PTCNewsSri Akal Takht Shaib